ਅਸ਼ਲੀਲ ਵੀਡੀਓ ਕੀਤੀ ਵਾਇਰਲ, 4 ਦੋਸ਼ੀਆਂ ਖਿਲਾਫ ਪਰਚਾ ਕੀਤਾ ਦਰਜ
- Reporter 12
- 05 Dec, 2023 03:47
ਅਸ਼ਲੀਲ ਵੀਡੀਓ ਕੀਤੀ ਵਾਇਰਲ, 4 ਦੋਸ਼ੀਆਂ ਖਿਲਾਫ ਪਰਚਾ ਕੀਤਾ ਦਰਜ
ਬਰਨਾਲਾ 5/12/23
ਅਸ਼ਲੀਲ ਵੀਡੀਓ ਵਾਇਰਲ ਹੋਣ ਤੇ 4 ਦੋਸ਼ੀਆਂ ਖਿਲਾਫ ਪਰਚਾ ਦਰਜ ਕੀਤਾ ਹੈ | ਥਾਣਾ ਮਹਿਲ ਕਲਾਂ ਦੇ ਥਾਣੇਦਾਰ ਕਮਲਜੀਤ ਸਿੰਘ ਨੇ ਮਹਿਲਾ ਦੇ ਬਿਆਨਾਂ ਤੇ ਅਰਵਿੰਦ ਸਿੰਘ, ਲਖਵਿੰਦਰ ਸਿੰਘ ਅਤੇ ਪਰਮਜੀਤ ਕੌਰ ਵਾਸੀਆਂਨ ਧਨੇਰ ਅਤੇ ਹਰਮਨ ਸਿੰਘ ਵਾਸੀ ਕ੍ਰਿਪਾਲ ਸਿੰਘ ਵਾਲਾ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ | ਓਹਨਾ ਦੱਸਿਆ ਕਿ ਮਹਿਲਾ ਦਾ ਘਰਵਾਲਾ ਕੈਨੇਡਾ ਗਿਆ ਹੋਇਆ ਹੈ, ਇਕ ਸਾਲ ਪਹਿਲਾ ਮਹਿਲਾ ਦੇ ਭਰਾ ਦੀ ਲੜਾਈ ਦੋਸ਼ੀਆਂ ਦੇ ਨਾਲ ਹੋ ਗਈ ਸੀ, ਤਾ ਵਿਅਕਤੀਆਂ ਨੇ ਸਮਝੌਤਾ ਕਰਵਾ ਦਿੱਤਾ ਸੀ, ਦੋਸ਼ੀ ਅਤੇ ਉਸਦਾ ਪਰਿਵਾਰ ਮਹਿਲਾ ਦੇ ਪਰਿਵਾਰ ਨੂੰ ਧਮਕੀਆਂ ਦਿੰਦਾ ਰਹਿੰਦਾ ਸੀ,1/12/23 ਨੂੰ ਇੰਸਟਾਗ੍ਰਾਮ ਤੇ ਦੋਸ਼ੀ ਨੇ ਮਹਿਲਾ ਦੀ ਫੋਟੋ ਤੇ ਅਸ਼ਲੀਲ ਸ਼ਬਦ ਲਿਖ ਕੇ ਅਤੇ ਅਸ਼ਲੀਲ ਵੀਡੀਓ ਪਾ ਦਿੱਤੀ | ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |