:

ਅੰਤਰਾਸ਼ਟਰੀ ਹਥਿਆਰ ਅਤੇ ਨਸ਼ਾ ਤਸਕਰੀ ਦਾ ਪਰਦਾਫਾਸ਼: ਅੰਮ੍ਰਿਤਸਰ ਵਿੱਚ 7 ਮੁਲਜ਼ਮ ਗ੍ਰਿਫ਼ਤਾਰ, RPG ਰਾਕੇਟ ਲਾਂਚਰ ਅਤੇ ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ


ਅੰਤਰਾਸ਼ਟਰੀ ਹਥਿਆਰ ਅਤੇ ਨਸ਼ਾ ਤਸਕਰੀ ਦਾ ਪਰਦਾਫਾਸ਼: ਅੰਮ੍ਰਿਤਸਰ ਵਿੱਚ 7 ਮੁਲਜ਼ਮ ਗ੍ਰਿਫ਼ਤਾਰ, RPG ਰਾਕੇਟ ਲਾਂਚਰ ਅਤੇ ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ


ਅੰਮ੍ਰਿਤਸਰ


ਅੰਮ੍ਰਿਤਸਰ ਵਿੱਚ ਹਥਿਆਰਾਂ ਅਤੇ ਨਸ਼ਾ ਤਸਕਰੀ ਦੇ ਨੈੱਟਵਰਕ ਖਿਲਾਫ ਵੱਡੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਇੱਕ ਕੇਂਦਰੀ ਏਜੰਸੀ ਨਾਲ ਸਾਂਝੇ ਆਪ੍ਰੇਸ਼ਨ ਵਿੱਚ 7 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਇੱਕ ਆਰ.ਪੀ.ਜੀ. (RPG) ਰਾਕੇਟ ਲਾਂਚਰ, 2 ਗੈਰ-ਕਾਨੂੰਨੀ ਪਿਸਤੌਲ, 106 ਕਾਰਤੂਸ ਅਤੇ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਡੀ.ਜੀ.ਪੀ. ਗੌਰਵ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) ਰਾਹੀਂ ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬਰਾਮਦ ਨਸ਼ੀਲੇ ਪਦਾਰਥਾਂ ਵਿੱਚ 7 ਕਿਲੋ 904 ਗ੍ਰਾਮ ਹੈਰੋਇਨ, 5 ਕਿਲੋ 152 ਗ੍ਰਾਮ ਅਫੀਮ ਅਤੇ 2 ਕਿਲੋ 344 ਗ੍ਰਾਮ ਆਈਸ (ਮੇਥਾਮਫੇਟਾਮਾਈਨ) ਸ਼ਾਮਲ ਹੈ। ਇਸ ਤੋਂ ਇਲਾਵਾ ਇੱਕ ਡਰੋਨ, ਜੀ.ਪੀ.ਐਸ. (GPS) ਟ੍ਰੈਕਰ ਅਤੇ 5 ਮੋਬਾਈਲ ਵੀ ਮਿਲੇ ਹਨ, ਜਦੋਂ ਕਿ ਬਰਾਮਦ ਆਰ.ਪੀ.ਜੀ. ਦਾ ਵਜ਼ਨ 22 ਨੇਟੋ ਦੱਸਿਆ ਗਿਆ ਹੈ।
ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਦੇਸ਼ਾਂ ਵਿੱਚ ਬੈਠੇ ਹੈਂਡਲਰਾਂ ਦੇ ਸੰਪਰਕ ਵਿੱਚ ਸਨ ਅਤੇ ਗੈਰ-ਕਾਨੂੰਨੀ ਹਥਿਆਰਾਂ ਤੇ ਨਸ਼ਿਆਂ ਦੀ ਸਪਲਾਈ ਕਰਵਾਉਂਦੇ ਸਨ। ਇਨ੍ਹਾਂ ਜ਼ਰੀਏ ਇਹ ਸਾਮਾਨ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਤੱਕ ਪਹੁੰਚਾਇਆ ਜਾਂਦਾ ਸੀ। ਇਸ ਮਾਮਲੇ ਵਿੱਚ ਘਰਿੰਡਾ, ਲੋਪੋਕੇ ਅਤੇ ਭਿੰਡੀ ਸੈਦਾ ਥਾਣਿਆਂ ਵਿੱਚ ਵੱਖ-ਵੱਖ ਐੱਫ.ਆਈ.ਆਰ. (FIR) ਦਰਜ ਕੀਤੀਆਂ ਗਈਆਂ ਹਨ। DIG ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਮਾਮਲੇ ਦੀ ਵਿਸਤ੍ਰਿਤ ਜਾਣਕਾਰੀ ਦਿੱਤੀ ਹੈ।
---
Punjab Police and central agency arrest 7 accused in Amritsar, recovering an RPG rocket launcher, illegal weapons, and heavy drugs including heroin and ice.

पंजाब पुलिस और केंद्रीय एजेंसी ने अमृतसर में 7 आरोपियों को गिरफ्तार किया, जिनके पास से एक RPG रॉकेट लॉन्चर, हथियार और भारी मात्रा में हेरोइन व ड्रग्स बरामद हुए।

Amritsar drug bust, Punjab Police RPG recovered, Gaurav Yadav DGP Punjab, Amritsar weaponssmuggling, Punjab breaking news.

अमृतसर ड्रग्स मामला, पंजाब पुलिस, आरपीजी बरामद, गौरव यादव, अमृतसर समाचार।

ਤਾਜ਼ਾ ਖ਼ਬਰਾਂ
Gallery
Tags
Social Media