ਮੋਹਾਲੀ ਵਿੱਚ 2 ਸਾਲਾ ਮਾਸੂਮ ਗੁਰਸਾਂਝ ਦਾ ਬੇਰਹਿਮੀ ਨਾਲ ਕਤਲ: ਗਰਭਪਾਤ ਦੇ ਗੁੱਸੇ ਵਿੱਚ ਪਿੰਡ ਦੀ ਹੀ ਔਰਤ ਨੇ ਘਰੋਂ ਅਗਵਾ ਕਰਕੇ ਲਈ ਜਾਨ
- Admin Default
- 19 Nov, 2026 13:28
ਮੋਹਾਲੀ ਵਿੱਚ 2 ਸਾਲਾ ਮਾਸੂਮ ਗੁਰਸਾਂਝ ਦਾ ਬੇਰਹਿਮੀ ਨਾਲ ਕਤਲ: ਗਰਭਪਾਤ ਦੇ ਗੁੱਸੇ ਵਿੱਚ ਪਿੰਡ ਦੀ ਹੀ ਔਰਤ ਨੇ ਘਰੋਂ ਅਗਵਾ ਕਰਕੇ ਲਈ ਜਾਨ
ਮੋਹਾਲੀ, ਪੰਜਾਬ
ਪੰਜਾਬ ਦੇ ਮੋਹਾਲੀ ਜ਼ਿਲ੍ਹੇ ਅਧੀਨ ਪੈਂਦੇ ਲਾਲੜੂ ਦੇ ਪਿੰਡ ਬੱਲੋਪੁਰ ਵਿੱਚ 2 ਸਾਲਾ ਮਾਸੂਮ ਬੱਚੇ ਗੁਰਸਾਂਝ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਇੱਕ ਵੱਡਾ ਤੇ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਹੈ। ਮਾਸੂਮ ਗੁਰਸਾਂਝ ਦਾ ਕਤਲ ਉਸ ਦੇ ਆਪਣੇ ਹੀ ਪਿੰਡ ਦੀ ਰਹਿਣ ਵਾਲੀ ਇੱਕ ਔਰਤ ਨੇ ਕੀਤਾ ਸੀ, ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁੱਢਲੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਔਰਤ ਦਾ ਕੁਝ ਦਿਨ ਪਹਿਲਾਂ ਗਰਭਪਾਤ ਹੋਇਆ ਸੀ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਅਤੇ ਗੁੱਸੇ ਵਿੱਚ ਸੀ। ਉਸ ਕੋਲੋਂ ਗੁਰਸਾਂਝ ਦਾ ਘਰ ਦੇ ਬਾਹਰ ਹੱਸਣਾ-ਖੇਡਣਾ ਬਰਦਾਸ਼ਤ ਨਹੀਂ ਹੋਇਆ, ਜਿਸ ਕਾਰਨ ਉਸ ਨੇ ਬੱਚੇ ਨੂੰ ਅਗਵਾ ਕਰ ਲਿਆ।
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਦਾ 2 ਸਾਲਾ ਪੁੱਤਰ ਗੁਰਸਾਂਝ 14 ਨਵੰਬਰ ਨੂੰ ਦੁਪਹਿਰ ਕਰੀਬ ਡੇਢ ਵਜੇ ਘਰ ਦੇ ਬਾਹਰ ਗਲੀ ਵਿੱਚ ਖੇਡ ਰਿਹਾ ਸੀ ਅਤੇ ਅਚਾਨਕ ਲਾਪਤਾ ਹੋ ਗਿਆ। ਪਰਿਵਾਰ ਅਤੇ ਪੁਲਿਸ ਦੀਆਂ ਤਿੰਨ ਵਿਸ਼ੇਸ਼ ਟੀਮਾਂ ਵੱਲੋਂ ਰਾਤ ਭਰ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ, ਪਰ ਬੱਚੇ ਦਾ ਕੋਈ ਸੁਰਾਗ ਨਹੀਂ ਲੱਗਿਆ। ਅਗਲੀ ਸਵੇਰ ਕਰੀਬ 20 ਘੰਟਿਆਂ ਬਾਅਦ 15 ਨਵੰਬਰ ਨੂੰ ਬੱਚੇ ਦੀ ਲਾਸ਼ ਘਰ ਤੋਂ ਕੁਝ ਦੂਰ ਗੁਆਂਢੀ ਰਾਜਬੀਰ ਸਿੰਘ ਦੇ ਮਕਾਨ ਦੀ ਟੀਨ ਦੀ ਛੱਤ 'ਤੇ ਮਿਲੀ। ਬੱਚੇ ਦੇ ਸਰੀਰ 'ਤੇ ਸੱਟਾਂ ਅਤੇ ਝਰੀਟਾਂ ਦੇ ਨਿਸ਼ਾਨ ਸਨ।
ਪੁਲਿਸ ਜਾਂਚ ਮੁਤਾਬਕ, ਮੁਲਜ਼ਮ ਔਰਤ ਬੱਚੇ ਨੂੰ ਖੇਡਦੇ-ਖੇਡਦੇ ਆਪਣੇ ਘਰ ਲੈ ਗਈ ਅਤੇ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਕਮਰੇ ਵਿੱਚ ਲੁਕਾ ਦਿੱਤਾ। ਸਵੇਰੇ ਉਸ ਨੇ ਲਾਸ਼ ਗੁਆਂਢੀ ਦੀ ਛੱਤ 'ਤੇ ਰੱਖ ਦਿੱਤੀ ਕਿਉਂਕਿ ਗੁਆਂਢੀਆਂ ਦਾ ਬੱਚੇ ਦੇ ਪਰਿਵਾਰ ਨਾਲ ਮਨਮੁਟਾਵ ਸੀ। ਪੁਲਿਸ ਨੇ ਮੁਲਜ਼ਮ ਔਰਤ ਦੇ ਕਮਰੇ ਵਿੱਚੋਂ ਕੰਬਲ, ਚਾਦਰ ਅਤੇ ਬੱਚੇ ਦੇ ਵਾਲ ਬਰਾਮਦ ਕੀਤੇ ਹਨ। ਫੋਰੈਂਸਿਕ ਜਾਂਚ ਲਈ ਔਰਤ ਦੇ ਨਹੁੰਆਂ ਅਤੇ ਡੀ.ਐੱਨ.ਏ. ਦੇ ਨਮੂਨੇ ਲਏ ਗਏ ਹਨ ਅਤੇ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
---
In a tragic incident in Mohali's Ballopur village, a 2-year-old boy named Gursanjh was murdered by a local woman who was upset over her recent miscarriage and couldn't bear seeing him play, leading to her arrest by the police.
मोहाली के लालड़ू स्थित बल्लोपुर गांव में 2 साल के मासूम गुरसांझ की हत्या गांव की ही एक महिला ने कर दी, जो अपने गर्भपात के गुस्से में बच्चे का हंसना-खेलना बर्दाश्त नहीं कर पाई और उसे अगवा कर मार डाला।
Mohali Murder Case, 2 Year Old Boy Killed Mohali, Lalru News, Punjab Crime News, Ballopur Village Mohali, Mohali Police, Punjab News, Child Murder Mohali, Latest Punjab News







