:

ਚੋਰੀ ਦੇ ਮਾਮਲੇ ਵਿੱਚ ਇਕ ਵਿਅਕਤੀ ਖਿਲਾਫ ਪਰਚਾ ਕੀਤਾ ਦਰਜ


ਚੋਰੀ ਦੇ ਮਾਮਲੇ ਵਿੱਚ ਇਕ ਵਿਅਕਤੀ ਖਿਲਾਫ ਪਰਚਾ ਕੀਤਾ ਦਰਜ 
ਬਰਨਾਲਾ 7/12/23
ਚੋਰੀ ਦੇ ਮਾਮਲੇ ਵਿੱਚ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ | ਥਾਣਾ ਬਰਨਾਲਾ ਦੇ ਰਣਧੀਰ ਸਿੰਘ ਨੇ ਸੁਰਜੀਤ ਸਿੰਘ ਵਾਸੀ ਹੰਡਿਆਇਆ ਦੇ ਬਿਆਨਾ ਤੇ ਗੁਰਪ੍ਰੀਤ ਸਿੰਘ ਵਾਸੀ ਹੰਡਿਆਇਆ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ ਖੁੱਡੀ ਰੋਡ ਤੇ ਮੇਰੀ ਦੁਕਾਨ ਕੋਲ ਇਕ ਕਬਾੜ ਦੀ ਦੁਕਾਨ ਹੈ, ਜਿਥੇ 4/5 ਦਸੰਬਰ ਦੀ ਦਰਮਿਆਨੀ ਰਾਤ ਨੂੰ ਮੇਰੀ ਦੁਕਾਨ ਵਿੱਚੋਂ 7 ਕਿਲੋ ਤਾਂਬਾ, ਅਤੇ ਇਕ ਡੀ ਵੀ ਆਰ ਚੋਰੀ ਹੋਇਆ ਹੈ | ਆਸ ਪਾਸ ਤੋਂ ਪਤਾ ਕਰਨ ਤੇ ਦੋਸ਼ੀ ਗੁਰਪ੍ਰੀਤ ਦੇ ਬਾਰੇ ਪਤਾ ਲੱਗਿਆ ਹੈ | ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਹੈ |