:

ਟੈਕਸ ਚੋਰਾਂ ਚੰਡੀਗੜ੍ਹੀਏ ਚ 400 ਕਰੋੜ ਰੁਪਏ ਦੇ ਜੀਐਸਟੀ 'ਤੇ ਮਾਰਿਆ ਡਾਕਾ


 ਟੈਕਸ ਚੋਰਾਂ ਚੰਡੀਗੜ੍ਹੀਏ ਚ 400 ਕਰੋੜ ਰੁਪਏ ਦੇ ਜੀਐਸਟੀ 'ਤੇ ਮਾਰਿਆ ਡਾਕਾ

ਚੰਡੀਗੜ੍ਹ (ਪੰਜਾਬ)7/12/23

 ਟੈਕਸ ਚੋਰਾਂ ਨੇ 400 ਕਰੋੜ ਰੁਪਏ ਜੀਐਸਟੀ ਚੋਰੀ ਕੀਤੀ ਹੈ। ਇਹ ਖੁਲਾਸਾ ਖੁਦ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਕੀਤਾ ਹੈ। ਚੌਧਰੀ ਨੇ ਕਿਹਾ ਹੈ ਕਿ ਚੰਡੀਗੜ੍ਹ ਵਿੱਚ ਪਿਛਲੇ ਪੰਜ ਸਾਲਾਂ ਵਿੱਚ 400 ਕਰੋੜ ਰੁਪਏ ਦੇ ਕਰੀਬ ਜੀਐਸਟੀ ਦੀ ਚੋਰੀ ਹੋਈ ਹੈ।ਕੇਂਦਰ ਸਾਸ਼ਿਤ ਪ੍ਰਦੇਸ਼ (ਯੂਟੀ) ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਟੈਕਸ ਚੋਰਾਂ ਦੀ ਭਰਮਾਰ ਹੈ। ਟੈਕਸ ਚੋਰਾਂ ਨੇ 400 ਕਰੋੜ ਰੁਪਏ ਜੀਐਸਟੀ ਚੋਰੀ ਕੀਤੀ ਹੈ। ਇਹ ਖੁਲਾਸਾ ਖੁਦ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਕੀਤਾ ਹੈ। ਚੌਧਰੀ ਨੇ ਕਿਹਾ ਹੈ ਕਿ ਚੰਡੀਗੜ੍ਹ ਵਿੱਚ ਪਿਛਲੇ ਪੰਜ ਸਾਲਾਂ ਵਿੱਚ 400 ਕਰੋੜ ਰੁਪਏ ਦੇ ਕਰੀਬ ਜੀਐਸਟੀ ਦੀ ਚੋਰੀ ਹੋਈ ਹੈ। ਇਸ ਵਿੱਚੋਂ ਸਿਰਫ਼ 210 ਕਰੋੜ ਰੁਪਏ ਹੀ ਵਸੂਲ ਕੀਤੇ ਜਾ ਸਕੇ ਹਨ। 
ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਵਿੱਤ ਵਰ੍ਹੇ 2019-20 ਵਿੱਚ 26.39 ਕਰੋੜ ਰੁਪਏ, ਸਾਲ 2020-21 ਵਿੱਚ 39.64 ਕਰੋੜ ਰੁਪਏ, 2021-22 ਵਿੱਚ 67.10 ਕਰੋੜ ਰੁਪਏ, ਸਾਲ 2022-23 ਵਿੱਚ 145.38 ਕਰੋੜ ਰੁਪਏ ਤੇ ਮੌਜੂਦਾ ਵਿੱਤ ਵਰ੍ਹੇ ’ਚ ਅਕਤੂਬਰ 2023 ਤੱਕ 125.92 ਕਰੋੜ ਰੁਪਏ ਜੀਐਸਟੀ ਚੋਰੀ ਹੋਈ ਹੈ।ਚੌਧਰੀ ਨੇ ਕਿਹਾ ਕਿ ਜੀਐਸਟੀ ਚੋਰੀ ਦੀ ਜਾਣਕਾਰੀ ਮਿਲਦਿਆਂ ਹੀ ਵਿੱਤ ਸਾਲ 2019-20 ਵਿੱਚ 16.76 ਕਰੋੜ ਰੁਪਏ, ਸਾਲ 2020-21 ਵਿੱਚ 18.82 ਕਰੋੜ ਰੁਪਏ, ਸਾਲ 2021-22 ਵਿੱਚ 40.36 ਕਰੋੜ ਰੁਪਏ ਅਤੇ ਸਾਲ 2022-23 ਵਿੱਚ 89.92 ਕਰੋੜ ਰੁਪਏ ਵਸੂਲ ਕੀਤੇ ਗਏ ਹਨ। ਇਸੇ ਤਰ੍ਹਾਂ ਮੌਜੂਦਾ ਵਿੱਤ ਵਰ੍ਹੇ ਵਿੱਚ ਅਕਤੂਬਰ 2023 ਤੱਕ 44.14 ਕਰੋੜ ਰੁਪਏ ਜੀਐਸਟੀ ਚੋਰੀ ਕਰਨ ਵਾਲਿਆਂ ਤੋਂ ਵਸੂਲੇ ਜਾ ਚੁੱਕੇ ਹਨ।ਕੇਂਦਰੀ ਵਿੱਤ ਰਾਜ ਮੰਤਰੀ ਨੇ ਕਿਹਾ ਕਿ ਸਾਲ 2020-21 ਵਿੱਚ ਜੀਐਸਟੀ ਚੋਰੀ ਕਰਨ ਦੇ ਮਾਮਲੇ ਵਿੱਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਗਿਆ। ਇਸ ਤੋਂ ਇਲਾਵਾ ਪੰਜ ਸਾਲਾਂ ਵਿੱਚ 58 ਧੋਖਾਧੜੀ ਦੇ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।