:

ਲੁਟੇਰਿਆਂ ਤੇ, ਸਕੀਮ ਲਗਾ ਕੇ ਨੌਜਵਾਨ ਨੇ ਬਚਾਈ ਆਪਣੀ ਜਾਨ


 ਲੁਟੇਰਿਆਂ ਤੇ, ਸਕੀਮ ਲਗਾ ਕੇ ਨੌਜਵਾਨ ਨੇ ਬਚਾਈ ਆਪਣੀ ਜਾਨ

ਸੰਗਰੂਰ (ਪੰਜਾਬ)7/12/23

  ਸਾਰੀ ਘਟਨਾ ਸੀਸੀਟੀਵੀ ਕੈਦ ਹੋ ਗਈ ਜਿਸ ਤੋਂ ਪਤਾ ਚਲਦਾ ਕਿ ਸੱਟ ਲੱਗਣ ਦੇ ਬਾਵਜੂਦ ਨੌਜਵਾਨ ਨੇ ਕਿਵੇ ਦਲੇਰੀ ਨਾਲ ਲੁਟੇਰਿਆਂ ਦੇ ਮਨਸੂਬਿਆਂ ਤੇ ਪਾਣੀ ਫੇਰਿਆ।ਬਠਿੰਡਾ ਜਿਲ੍ਹੇ ਦੇ ਪਿੰਡ ਗੁਰੂਸਰ ਵਿੱਚ ਇੱਕ ਨੌਜਵਾਨ ਨੇ ਲੁਟੇਰਿਆਂ ਦਾ ਬਹਾਦੁਰੀ ਨਾਲ ਸਾਹਮਣਾ ਕੀਤਾ ਅਤੇ ਵੱਡੀ ਲੁੱਟ ਹੋਣ ਤੋਂ ਬੱਚ ਗਿਆ। ਇਹ ਘਟਨਾ ਪਿੰਡ 'ਚ ਹੀ ਦਿਨ ਦਿਹਾੜੇ ਵਾਪਰੀ ਸੀ। ਅਕਾਸ਼ਦੀਪ ਸਿੰਘ ਡੱਬਵਾਲਾ ਕਲਾਂ  ਜਿਲ੍ਹਾ ਫਾਜਿਲਕਾ ਦਾ ਰਹਿਣ ਵਾਲਾ ਹੈ। ਜੋਂ ਇੱਕੇ ਇੱਕ ਮਾਈਕਰੋ ਫਾਈਨੈਂਸ ਕੰਪਨੀ ਫਿਊਜਨ ਵਿੱਚ ਕੰਮ ਕਰਦਾ ਹੈ। 
ਅਕਾਸ਼ਦੀਪ ਸਿੰਘ ਜਦੋਂ  ਦੁਪਿਹਰ ਵੇਲ਼ੇ ਗੂਰੁਸਰ ਦੇ ਰਜਬਾਹੇ ਕੋਲ ਪਹੁੰਚਿਆ ਤਾਂ ਇੱਕ ਮੋਟਸਾਈਕਲ ਤੇ ਸਵਾਰ ਤਿੰਨ ਨੌਜਵਾਨਾਂ ਨੇ ਉਸਦਾ ਪਿੱਛਾ ਕੀਤਾ ਅਤੇ ਮੋਟਸਾਈਕਲ ਡੇਗਣ ਦੀ ਕੋਸ਼ਿਸ਼ ਕੀਤੀ। ਪਰ ਉਹ ਸੜਕ ਦੇ ਕਿਨਾਰੇ ਤੇ ਇੰਟਰਲਾਕ ਫੈਕਟਰੀ ਨੇੜੇ ਬਣੇ ਘਰ ਵਿੱਚ ਆਪਣਾ ਮੋਟਸਾਈਕਲ ਸੁੱਟ ਕੇ ਦਾਖਲ ਹੋਇਆ ਅਤੇ ਆਪਣੀ ਜਾਨ ਬਚਾਈ।ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਉਸ ਕੋਲ 70-80 ਹਜ਼ਾਰ ਦੇ ਕਰੀਬ ਰੁਪਏ ਸਨ ਜਿਸ ਨੂੰ ਉਸ ਨੇ ਮੁਸ਼ਕਿਲ ਨਾਲ ਬਚਾਇਆ। ਦੱਸ ਦੇਈਏ ਕਿ ਘਟਨਾ ਸੀਸੀਟੀਵੀ ਕੈਦ ਹੋ ਗਈ ਜਿਸ ਤੋਂ ਪਤਾ ਚਲਦਾ ਕਿ ਸੱਟ ਲੱਗਣ ਦੇ ਬਾਵਜੂਦ ਨੌਜਵਾਨ ਨੇ ਕਿਵੇ ਦਲੇਰੀ ਨਾਲ ਲੁਟੇਰਿਆਂ ਦੇ ਮਨਸੂਬਿਆਂ ਤੇ ਪਾਣੀ ਫੇਰਿਆ।  ਉਥੇ ਹੀ ਮੋਕੇ ਤੇ ਗਿਦੜਬਾਹਾ ਥਾਣਾ ਤੋਂ ਦਸਮੇਸ਼ ਸਿੰਘ ਏ ਐੱਸ ਆਈ ਜਾਂਚ ਕਰਨ ਪਹੁੰਚੇ ਉਨ੍ਹਾਂ ਦਸਿਆ ਕਿ ਇਸਦੀ ਪੜਤਾਲ ਕੀਤੀ ਜਾ ਰਹੀ ਹੈ।