:

ਪਿਓ ਨੇ ਫਾਹਾ ਦੇ ਕੇ ਕੀਤਾ ਧੀ ਦਾ ਕਤਲ, ਪਿਓ ਤੇ ਚਾਚਾ ਕੀਤੇ ਗ੍ਰਿਫਤਾਰ


 ਪਿਓ ਨੇ ਫਾਹਾ ਦੇ ਕੇ ਕੀਤਾ ਧੀ ਦਾ ਕਤਲ, ਪਿਓ ਤੇ ਚਾਚਾ ਕੀਤੇ ਗ੍ਰਿਫਤਾਰ

ਸੰਗਰੂਰ (ਪੰਜਾਬ)14/12/23

ਸ਼ੇਰ ਸਿੰਘ ਨੇ ਕਰੀਬ 6 ਮਹੀਨੇ ਪਹਿਲਾਂ ਆਪਣੀ ਲੜਕੀ ਦੀ ਮੰਗਣੀ ਹਰਿਆਣਾ ਦੇ ਪਿੰਡ ਚਾਂਦੜ ਵਿਖੇ ਕਰ ਦਿੱਤੀ ਸੀ ਪਰ ਧੀ ਨੇ ਉਥੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਅਣਖ ਖ਼ਾਤਰ ਪਿਤਾ ਨੇ ਭਰਾ ਨਾਲ ਮਿਲ ਕੇ ਆਪਣੀ ਹੀ ਧੀ ਦਾ ਕਤਲ ਕਰ ਦਿੱਤਾ। ਸੂਤਰਾਂ ਮੁਤਾਬਕ ਲੜਕੀ ਦੇ ਇੱਕ ਲੜਕੇ ਨਾਲ ਪ੍ਰੇਮ ਸਬੰਧ ਸਨ। ਉਹ ਉਸ ਲੜਕੇ ਨਾਲ ਭੱਜਣਾ ਚਾਹੁੰਦੀ ਸੀ। ਜਦੋਂ ਇਹ ਘਟਨਾ ਪਿੰਡ ਵਿੱਚ ਫੈਲ ਗਈ ਤਾਂ ਪਿਤਾ ਤੇ ਚਾਚੇ ਨੇ ਬੇਇੱਜ਼ਤੀ ਮਹਿਸੂਸ ਕਰਦਿਆਂ ਧੀ ਨੂੰ ਫਾਹੇ ਨਾਲ ਲਟਕਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਮਗਰੋਂ ਘਟਨਾ 'ਤੇ ਪਰਦਾ ਪਾਉਣ ਲਈ ਇਸ ਮਾਮਲੇ ਨੂੰ ਖੁਦਕੁਸ਼ੀ ਕਰਾਰ ਦੇ ਦਿੱਤਾ ਗਿਆ। ਇਸ ਘਟਨਾ ਦਾ ਪਤਾ ਦੋ ਮਹੀਨੇ ਬਾਅਦ ਲੱਗਾ ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਮੁਲਜ਼ਮਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ।
ਐਸਐਚਓ ਖਨੌਰੀ ਰਮਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ੇਰ ਸਿੰਘ ਵਾਸੀ ਮੰਡਵੀ ਦੀ ਲੜਕੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡਵੀ ਵਿੱਚ 12ਵੀਂ ਜਮਾਤ ਵਿੱਚ ਪੜ੍ਹਦੀ ਸੀ। ਉਸ ਦੇ ਪਿੰਡ ਬੰਗਾ ਦੇ ਇੱਕ ਲੜਕੇ ਨਾਲ ਪ੍ਰੇਮ ਸਬੰਧ ਸਨ। ਇਸ ਕਾਰਨ ਸ਼ੇਰ ਸਿੰਘ ਨੇ ਕਰੀਬ 6 ਮਹੀਨੇ ਪਹਿਲਾਂ ਆਪਣੀ ਲੜਕੀ ਦੀ ਮੰਗਣੀ ਹਰਿਆਣਾ ਦੇ ਪਿੰਡ ਚਾਂਦੜ ਵਿਖੇ ਕਰ ਦਿੱਤੀ ਸੀ ਪਰ ਧੀ ਨੇ ਉਥੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ।ਪਰਿਵਾਰ ਪਤਾ ਲੱਗਾ ਕਿ ਉਹ ਪਿੰਡ ਬੰਗਾ ਦੇ ਮੁੰਡੇ ਨਾਲ ਗੱਲਾਂ ਕਰਦੀ ਰਹਿੰਦੀ ਸੀ। 26 ਅਕਤੂਬਰ ਨੂੰ ਅਧਿਆਪਕਾ ਨੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਦੱਸਿਆ ਸੀ ਕਿ ਇੱਕ ਲੜਕਾ ਸਕੂਲ ਦੇ ਗੇਟ 'ਤੇ ਖੜ੍ਹਾ ਹੈ। ਇਸ ਨਾਲ ਉਹ ਸਕੂਲ ਤੋਂ ਭੱਜਣਾ ਚਾਹੁੰਦੀ ਹੈ। ਇਸ ਤੋਂ ਬਾਅਦ ਪਿੰਡ ਵਿੱਚ ਹੰਗਾਮਾ ਹੋ ਗਿਆ। ਸ਼ੇਰ ਸਿੰਘ ਤੇ ਉਸ ਦੇ ਭਰਾ ਨੇ ਇਸ ਨੂੰ ਬੇਇੱਜ਼ਤੀ ਸਮਝਿਆ।