:

ਸਹੁਰੇ ਪਰਿਵਾਰ ਨੇ ਦਹੇਜ ਪਿੱਛੇ ਕੀਤਾ ਤੰਗ, ਘਰੋ ਕੱਢੀ ਨੂੰਹ,ਪਰਚਾ ਹੋਇਆ ਦਰਜ


ਸਹੁਰੇ ਪਰਿਵਾਰ ਨੇ ਦਹੇਜ ਪਿੱਛੇ ਕੀਤਾ ਤੰਗ, ਘਰੋ ਕੱਢੀ ਨੂੰਹ,ਪਰਚਾ ਹੋਇਆ ਦਰਜ
ਬਰਨਾਲਾ 17/12/23
ਸਹੁਰੇ ਪਰਿਵਾਰ ਨੇ ਦਹੇਜ ਪਿੱਛੇ ਕੀਤਾ ਤੰਗ, ਘਰੋ ਕੱਢੀ ਨੂੰਹ,ਪਰਚਾ ਦਰਜ ਕੀਤਾ ਹੈ l ਥਾਣਾ ਬਰਨਾਲਾ ਦੇ ਥਾਣੇਦਾਰ ਗੁਰਜੰਟ ਸਿੰਘ ਨੇ ਹਰਜੀਤ ਕੌਰ ਦੇ ਬਿਆਨਾਂ ਤੇ ਇੰਦਰਪਾਲ ਸਿੰਘ,ਰਾਜਿੰਦਰ ਸਿੰਘ,ਰਾਜਪਾਲ ਕੌਰ ਅਤੇ ਅਮਨਦੀਪ ਕੌਰ ਦੇ ਖਿਲਾਫ ਪਰਚਾ ਦਰਜ ਕਰਵਾਇਆ ਹੈ l ਓਹਨਾ ਦਸਿਆ ਕਿ 14 ਜਨਵਰੀ 2023 ਨੂੰ ਮਹਿਲਾ ਦਾ ਵਿਆਹ ਇੰਦਰਪਾਲ ਸਿੰਘ ਨਾਲ ਹੋਇਆ ਸੀ, ਸਹੁਰਾ ਪਰਿਵਾਰ ਹੋਰ ਦਹੇਜ ਲਿਆਉਣ ਲਈ ਤੰਗ ਕਰ ਰਹੇ ਹਨ, ਪਹਿਲਾ ਵਾਲਾ ਸਾਰਾ ਇਸਤਰੀ ਧਨ ਵੀ ਖਾ ਗਏ ਹਨ l 18 ਜੁਲਾਈ ਨੂੰ 2023 ਨੂੰ ਪੀੜਤ ਮਹਿਲਾ ਨੂੰ ਘਰੋ ਕੱਢ ਦਿੱਤਾ l ਫਿਲਹਾਲ ਕਰਵਾਈ ਜਾਰੀ ਹੈ l