:

ਬਰਨਾਲਾ ਜੇਲ੍ਹ ਵਿੱਚੋਂ 13 ਮੋਬਾਈਲ ਬਰਾਮਦ, ਦੋ ਕੈਦੀਆਂ ਤੇ 11 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ


ਬਰਨਾਲਾ ਜੇਲ੍ਹ ਵਿੱਚੋਂ 13 ਮੋਬਾਈਲ ਬਰਾਮਦ, ਦੋ ਕੈਦੀਆਂ ਤੇ 11 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ
ਬਰਨਾਲਾ 17 ਦਸੰਬਰ
ਬਰਨਾਲਾ ਜੇਲ 'ਚੋਂ 13 ਮੋਬਾਇਲ ਬਰਾਮਦ, ਦੋ ਕੈਦੀਆਂ ਤੇ 11 ਅਣਪਛਾਤੇ ਵਿਅਕਤੀਆਂ ਖਿਲਾਫ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।ਸਿਟੀ ਬਰਨਾਲਾ ਦੇ ਸਹਾਇਕ ਸੁਪਰਡੈਂਟ ਨੇ ਤਲਾਸ਼ੀ ਦੌਰਾਨ ਬਿਨਾਂ ਸਿਮ ਬੈਟਰੀ ਦੇ 13 ਮੋਬਾਇਲ ਬਰਾਮਦ ਕੀਤੇ ਹਨ।ਕੈਦੀ ਦਿਲਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਕੋਲੋਂ ਦੋ ਮੋਬਾਇਲ ਫੋਨ, ਬਲਾਕ ਨੰਬਰ 2 ਵਿੱਚ ਬੈਰਕ ਦੇ ਕੋਨੇ ਤੋਂ ਬਿਨਾਂ ਸਿਮ ਬੈਟਰੀ ਵਾਲੇ ਦੋ ਮੋਬਾਈਲ ਬਰਾਮਦ ਕੀਤੇ ਗਏ ਹਨ। ਬਲਾਕ ਨੰਬਰ 1 ਤੋਂ ਬਿਨਾਂ ਸਿਮ ਬੈਟਰੀ ਵਾਲੇ ਦੋ ਮੋਬਾਈਲ ਅਤੇ ਪਿਛਲੇ ਪਾਸੇ ਤੋਂ ਬਿਨਾਂ ਸਿਮ ਬੈਟਰੀ ਵਾਲੇ ਇੱਕ ਮੋਬਾਈਲ ਬਰਾਮਦ ਕੀਤਾ ਗਿਆ ਹੈ। ਬਲਾਕ ਨੰਬਰ 5 ਅਤੇ 7 ਤੋਂ ਸਿਮ ਬੈਟਰੀ ਅਤੇ ਚਾਰਜਰ ਸਮੇਤ ਤਿੰਨ ਮੋਬਾਈਲ ਅਤੇ ਬਿਨਾਂ ਸਿਮ ਬੈਟਰੀ ਵਾਲਾ ਇੱਕ ਕੀਪੈਡ ਫ਼ੋਨ, ਬਲਾਕ ਨੰਬਰ ਦੋ ਤੋਂ ਤਿੰਨ ਮੋਬਾਈਲ ਫ਼ੋਨ ਅਤੇ ਬਿਨਾਂ ਸਿਮ ਬੈਟਰੀ ਵਾਲਾ ਇੱਕ ਮੋਬਾਈਲ ਫ਼ੋਨ ਬਰਾਮਦ ਕੀਤਾ ਗਿਆ ਹੈ।