:

ਬਰਨਾਲਾ ਜੇਲ੍ਹ ਵਿੱਚੋਂ 10ਮੋਬਾਈਲ ਬਰਾਮਦ, ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ


ਬਰਨਾਲਾ ਜੇਲ੍ਹ ਵਿੱਚੋਂ 10ਮੋਬਾਈਲ ਬਰਾਮਦ, ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ
ਬਰਨਾਲਾ 18 ਦਸੰਬਰ
ਬਰਨਾਲਾ ਜੇਲ 'ਚੋਂ 10 ਮੋਬਾਇਲ ਬਰਾਮਦ ਹੋਣ ਤੇ ਅਣਪਛਾਤੇ ਵਿਅਕਤੀਆਂ ਖਿਲਾਫ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।ਸਿਟੀ ਬਰਨਾਲਾ ਦੇ ਸਹਾਇਕ ਸੁਪਰਡੈਂਟ ਨੇ ਤਲਾਸ਼ੀ ਦੌਰਾਨ ਬਿਨਾਂ ਸਿਮ ਬੈਟਰੀ ਦੇ 10ਮੋਬਾਇਲ ਬਰਾਮਦ ਕੀਤੇ ਹਨ।ਬਲਾਕ ਨੰਬਰ 8 ਵਿੱਚ ਸਮੇਤ ਸਿਮ ਬੈਟਰੀ ਵਾਲੇ 1 ਮੋਬਾਈਲ ਅਤੇ ਬਲਾਕ ਨੰਬਰ 2 ਵਿੱਚ ਤਲਾਸ਼ੀ ਦੌਰਾਨ ਪੰਜ ਮੋਬਾਇਲ , ਅਤੇ ਬਲਾਕ ਨੰਬਰ 4 ਵਿੱਚੋ ਦੋ ਕੀਪੈਡ ਫੋਨ ਅਤੇ ਪਿੱਛੋ ਇੱਕ ਕੀਪੈਡ ਫੋਨ ਅਤੇ ਬਲਾਕ ਨੰਬਰ 7 ਵਿੱਚੋ 1ਮੋਬਾਇਲ ਫੋਨ ਬਰਾਮਦ ਹੋਇਆ l