11 ਦਿਨਾਂ ਤੋਂ ਤੇਂਦੂਏ ਦੀ ਦਹਿਸ਼ਤ, ਐਂਟੀ ਸਮੋਗ ਕੈਮਰੇ ਲਾਏ, ਬੱਕਰੇ ਦੇ ਮੀਟ ਦਾ ਲਾਲਚ
- Repoter 11
- 19 Dec, 2023 07:45
11 ਦਿਨਾਂ ਤੋਂ ਤੇਂਦੂਏ ਦੀ ਦਹਿਸ਼ਤ, ਐਂਟੀ ਸਮੋਗ ਕੈਮਰੇ ਲਾਏ, ਬੱਕਰੇ ਦੇ ਮੀਟ ਦਾ ਲਾਲਚ
ਲੁਧਿਆਣਾ (ਪੰਜਾਬ)19/12/23
ਪਿਛਲੇ 11 ਦਿਨਾਂ ਤੋਂ ਲੁਧਿਆਣਾ ਜ਼ਿਲ੍ਹੇ ਅੰਦਰ ਤੇਂਦੂਏ ਦੀ ਦਹਿਸ਼ਤ ਬਰਕਰਾਰ ਹੈ। ਤੇਂਦੂਏ ਨੇ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੂੰ ਭਾਜੜਾਂ ਪਾਈਆਂ ਹੋਈਆਂ ਹਨ। ਹਾਲਾਤ ਇਹ ਹਨ ਕਿ ਜੰਗਲਾਤ ਵਿਭਾਗ ਦੇ ਅਧਿਕਾਰੀ ਤੇਂਦੂਏ ਨੂੰ ਫੜਨ ਲਈ ਇੱਕ ਥਾਂ ਪਿੰਜਰੇ ਲਾਉਂਦੇ ਹਨ ਤਾਂ ਉਹ ਕਿਸੇ ਹੋਰ ਇਲਾਕੇ ਵਿੱਚ ਦੌੜ ਜਾਂਦਾ ਹੈ।ਪਿਛਲੇ 6 ਦਿਨਾਂ ਤੋਂ ਸਮਰਾਲਾ ਦੇ ਪਿੰਡ ਮੰਜਾਲੀਆਂ ਕਲਾਂ ਵਿੱਚ ਜੰਗਲਾਤ ਵਿਭਾਗ ਨੇ ਡੇਰੇ ਲਾਏ ਹੋਏ ਹਨ। ਇੰਨਾ ਹੀ ਨਹੀਂ ਤੇਂਦੂਏ ਨੂੰ ਫੜਨ ਲਈ ਪਿੰਜਰੇ ਲਾਏ ਗਏ ਹਨ ਜਿਨ੍ਹਾਂ ਚ ਬੱਕਰੇ ਦਾ ਮੀਟ ਰੱਖਿਆ ਗਿਆ ਹੈ। ਲੇਕਿਨ ਤੇਂਦੂਆ ਕਿਸੀ ਲਾਲਚ ਚ ਨਹੀਂ ਆ ਰਿਹਾ ਜਾਂ ਫਿਰ ਇਲਾਕਾ ਬਦਲ ਚੁੱਕਾ ਹੈ | ਇਹ ਗੱਲ ਪਹੇਲੀ ਬਣੀ ਹੋਈ ਹੈ |ਜੰਗਲਾਤ ਵਿਭਾਗ ਨੇ ਐਂਟੀ ਸਮੋਗ ਕੈਮਰੇ ਵੀ ਲਗਾਏ ਗਏ ਹਨ। ਤਾਂ ਜੋ ਧੁੰਦ ਦੇ ਬਾਵਜੂਦ ਤੇਂਦੁਏ ਦੀਆਂ ਹਰਕਤਾਂ ਨੂੰ ਕੈਦ ਕੀਤਾ ਜਾ ਸਕੇ।ਇਸੀ ਵਿਚਾਲੇ ਸੋਸ਼ਲ ਮੀਡੀਆ 'ਤੇ ਲਗਾਤਾਰ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਲੇਕਿਨ ਪ੍ਰਸ਼ਾਂਸਨ ਵਲੋਂ ਲੋਕਾਂ ਨੂੰ ਅਫਵਾਹਾਂ ਤੋਂ ਬਚਨ ਦੀ ਅਪੀਲ ਕੀਤੀ ਜਾ ਰਹੀ ਹੈ | ਲੋਕਾਂ ਨੂੰ ਕਿਸੇ ਵੀ ਵਾਇਰਲ ਵੀਡੀਓ ਨੂੰ ਗਰੁੱਪਾਂ ਵਿੱਚ ਭੇਜਣ ਤੋਂ ਗੁਰੇਜ ਕਰਨ ਦੀ ਗੱਲ ਕਹੀ ਹੈ l ਇਸ ਦੇ ਨਾਲ ਹੀ ਜੰਗਲਾਤ ਵਿਭਾਗ ਨੇ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਲੋਕਾਂ ਨੂੰ ਕਿਹਾ ਹੈ ਕਿ ਉਹ ਘਬਰਾਉਣ ਦੀ ਜ਼ਰੂਰਤ ਨਹੀਂ ਹੈ । ਜੇਕਰ ਤੇਂਦੁਏ ਨਜ਼ਰ ਆਉਂਦਾ ਹੈ, ਤਾਂ ਪੁਲਿਸ ਕੰਟਰੋਲ ਰੂਮ ਨੰਬਰ 112 ਤੇ ਵਣ ਰੇਂਜ ਅਧਿਕਾਰੀ ਪ੍ਰਿਤਪਾਲ ਸਿੰਘ ਨੂੰ 81469-33778 'ਤੇ ਸੂਚਿਤ ਕਰੋ।
ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਇਕੱਲੇ ਨਾ ਛੱਡੋ। ਕੁੱਤਿਆਂ ਨੂੰ ਪਿੰਜਰਿਆਂ ਵਿੱਚ ਰੱਖੋ ਤੇ ਹੋਰ ਜਾਨਵਰਾਂ ਦਾ ਵੀ ਖਿਆਲ ਰੱਖੋ।ਜੇਕਰ ਚੀਤੇ ਨੂੰ ਦੇਖਦੇ ਹੋ, ਤਾਂ ਉਸ ਨੂੰ ਡਰਾਉਣ ਦੀ ਕੋਸ਼ਿਸ਼ ਨਾ ਕਰੋ।ਰਾਤ ਨੂੰ ਇਕੱਲੇ ਬਾਹਰ ਨਾ ਨਿਕਲੋ।ਚੀਤੇ ਨੂੰ ਦੇਖਣ ਲਈ ਉਸ ਥਾਂ 'ਤੇ ਭੀੜ ਇਕੱਠੀ ਨਾ ਹੋਣ ਦਿੱਤੀ ਜਾਵੇ।