:

ਬਰਨਾਲਾ ਵਿੱਚ ਹੋਈ ਚੋਰੀ, 5 ਨਾ ਮਾਲੂਮ ਵਿਅਕਤੀਆ ਖਿਲਾਫ਼ ਪਰਚਾ ਦਰਜ਼


ਬਰਨਾਲਾ ਵਿੱਚ ਹੋਈ ਚੋਰੀ, 5 ਨਾ ਮਾਲੂਮ ਵਿਅਕਤੀਆ ਖਿਲਾਫ਼ ਪਰਚਾ ਦਰਜ਼
ਬਰਨਾਲਾ 24/12/23
ਬਰਨਾਲਾ ਵਿੱਚ ਚੋਰੀ ਹੋਣ ਤੇ 5 ਨਾ ਮਾਲੂਮ ਵਿਅਕਤੀਆ ਖਿਲਾਫ਼ ਪਰਚਾ ਦਰਜ ਕੀਤਾ ਹੈ l ਥਾਣਾ ਬਰਨਾਲਾ ਦੇ ਥਾਣੇਦਾਰ ਗੁਰਤੇਜ ਸਿੰਘ ਨੇ ਸੁਰਿੰਦਰ ਸਿੰਘ ਵਾਸੀ ਬਰਨਾਲਾ ਦੇ ਬਿਆਨਾਂ ਤੇ 5 ਨਾ ਮਾਲੂਮ ਵਿਅਕਤੀਆ ਖਿਲਾਫ਼ ਪਰਚਾ ਦਰਜ ਕੀਤਾ ਹੈ l ਓਹਨਾਂ ਦੱਸਿਆ ਕਿ ਸੁਰਿੰਦਰ ਸਿੰਘ ਸੀਪੀਆਈ ਬਰਨਾਲ਼ਾ ਦਫ਼ਤਰ ਦਾ ਪ੍ਰਧਾਨ ਹੈ, ਜਿਥੋਂ 18/19 ਦਸੰਬਰ ਰਾਤ ਨੂੰ ਜਿੰਦਾ ਤੋੜ ਕੇ 15 ਸਟੀਲ ਗਲਾਸ, 15 ਸਟੀਲ ਕੋਲੀਆ ਅਤੇ ਇੱਕ ਗੈਸ ਸਿਲੰਡਰ, ਦਫ਼ਤਰ ਦਾ ਪੁਰਾਣਾ ਰਿਕਾਰਡ ਅਤੇ ਪਾਰਟੀ ਦਾ ਬੋਰਡ ਚੋਰੀ ਕਰਕੇ ਲੈ ਗਏ l ਫਿਲਹਾਲ ਕਰਵਾਈ ਜਾਰੀ ਹੈ l