:

ਇੱਕ ਮੋਟਰਸਾਈਕਲ ਅਤੇ ਇੱਕ ਆਈ ਫੋਨ ਕੀਤਾ ਬਰਾਮਦ, ਦੋ ਦੋਸੀ ਕੀਤੇ ਗਿਰਫ਼ਤਾਰ


ਇੱਕ ਮੋਟਰਸਾਈਕਲ ਅਤੇ ਇੱਕ ਆਈ ਫੋਨ ਕੀਤਾ ਬਰਾਮਦ, ਦੋ ਦੋਸੀ ਕੀਤੇ ਗਿਰਫ਼ਤਾਰ
ਬਰਨਾਲਾ 24/12/23
ਇੱਕ ਮੋਟਰਸਾਈਕਲ ਅਤੇ ਇੱਕ ਆਈ ਫੋਨ ਬਰਾਮਦ ਹੋਣ ਤੇ ਦੋ ਦੋਸੀ ਗਿਰਫ਼ਤਾਰ ਕੀਤੇ ਹਨ l ਥਾਣਾ ਮਹਿਲ ਕਲਾਂ ਦੇ ਥਾਣੇਦਾਰ ਗੁਰਪਾਲ ਸਿੰਘ ਨੇ ਹਰਦੀਪ ਸਿੰਘ, ਅਮਰਜੀਤ ਸਿੰਘ ਅਤੇ ਸਤਨਾਮ ਸਿੰਘ ਖਿਲਾਫ਼ ਪਰਚਾ ਦਰਜ ਕੀਤਾ ਹੈ l ਓਹਨਾਂ ਦੱਸਿਆ ਕਿ ਦੋਸੀ ਚੋਰੀ ਕਰਨ ਦੇ ਆਦੀ ਹਨ, ਰੇਡ ਕਰਨ ਤੇ ਇੱਕ ਮੋਟਰਸਾਈਕਲ ਅਤੇ ਇੱਕ ਆਈ ਫੋਨ ਬਰਾਮਦ ਕੀਤਾ l ਇੱਕ ਦੋਸੀ ਦੀ ਗ੍ਰਿਫਤਾਰੀ ਬਾਕੀ ਹੈ l