:

ਪੁਲਿਸ ਮੁਲਾਜ਼ਮ ਦੇ ਕਤਲ ਕੇਸ ਵਿੱਚ 4 ਕਬੱਡੀ ਖਿਡਾਰੀ ਗ੍ਰਿਫ਼ਤਾਰ, ਖਿਡਾਰੀਆਂ ਦੇ ਹੱਕ ਵਿੱਚ ਧਰਨਾ


ਪੁਲਿਸ ਮੁਲਾਜ਼ਮ ਦੇ ਕਤਲ ਕੇਸ ਵਿੱਚ  4 ਕਬੱਡੀ ਖਿਡਾਰੀ ਗ੍ਰਿਫ਼ਤਾਰ, ਖਿਡਾਰੀਆਂ ਦੇ ਹੱਕ ਵਿੱਚ ਧਰਨਾ
ਬਰਨਾਲਾ 24/12/23

ਬਰਨਾਲਾ ਸ਼ਹਿਰ ਵਿੱਚ 22 ਅਕਤੂਬਰ 2023 ਨੂੰ ਪੁਲਿਸ ਮੁਲਾਜ਼ਮ ਦੇ ਕਤਲ ਦੀ ਘਟਨਾ ਸਾਹਮਣੇ ਆਈ ਸੀ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਜ਼ਿਲ੍ਹਾ ਬਰਨਾਲਾ ਦੇ ਹੀ ਪਿੰਡਾਂ ਨਾਲ ਸਬੰਧਿਤ ਕੌਮਾਂਤਰੀ ਪੱਧਰ ਦੇ 4 ਕਬੱਡੀ ਖਿਡਾਰੀਆਂ ਨੂੰ ਗ੍ਰਿਫ਼ਤਾਰ  ਕੀਤਾ ਗਿਆ ਸੀ।ਇਨ੍ਹਾਂ ਗਿਰਫਤਾਰੀਆਂ ਦੇ ਵਿਰੁੱਧ ਮੁਲਜ਼ਮ ਖਿਡਾਰੀਆਂ ਦੇ ਪਰਿਵਾਰਾਂ ਤੇ ਪਿੰਡ ਵਾਲਿਆਂ ਵਲੋਂ ਇਕੱਠੇ ਹੋ ਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ | 23 ਦਸੰਬਰ 2023 ਨੂੰ ਪਰਿਵਾਰਾਂ ਤੇ ਵੱਡੀ ਗਿਣਤੀ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਐੱਸਐੱਸਪੀ ਦਫ਼ਤਰ ਬਰਨਾਲਾ ਦੇ ਬਾਹਰ ਪ੍ਰਦਰਸ਼ਨ ਕੀਤਾ। ਪੁਲਿਸ ਵਲੋਂ ਨਜ਼ਾਇਜ ਕਾਰਵਾਈ ਕਰਦਿਆਂ ਹੋਇਆਂ ਖਿਡਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈl ਇਨਸਾਫ ਦੀ ਮੰਗ ਕਰਦਿਆਂ ਪਰਿਵਾਰ ਤੇ ਪਿੰਡ ਵਾਲਿਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਐਸਐਸਪੀ ਦਫ਼ਤਰ ਦੇ ਬਾਹਰ ਪੱਕਾ ਮੋਰਚਾ ਲਗਾਉਣਗੇ |