ਪਟਿਆਲਾ ਵਿੱਚ ਘਰ ਦੇ ਬਾਹਰ ਖ਼ੜ੍ਹੀ ਗੱਡੀ ਦੀ ਹੋਈ ਭੰਨ ਤੋੜ, CCTV ਵਿਚ ਵੀਡਿਓ ਕੈਦ
- Repoter 11
- 24 Dec, 2023 05:26
ਪਟਿਆਲਾ ਵਿੱਚ ਘਰ ਦੇ ਬਾਹਰ ਖ਼ੜ੍ਹੀ ਗੱਡੀ ਦੀ ਹੋਈ ਭੰਨ ਤੋੜ, CCTV ਵਿਚ ਵੀਡਿਓ ਕੈਦ
ਪਟਿਆਲਾ (ਪੰਜਾਬ)24/12/23
ਪਟਿਆਲਾ ਵਿੱਚ ਘਰ ਦੇ ਬਾਹਰ ਖ਼ੜ੍ਹੀ ਗੱਡੀ ਦੀ ਭੰਨ ਤੋੜ ਹੋਈ ਹੈ CCTV ਵਿਚ ਵੀਡਿਓ ਕੈਦ ਹੋਈ ਹੈ l ਮਾਮਲਾ ਫੈਕਟਰੀ ਏਰੀਆ ਗੋਲ ਚੱਕਰ ਦੇ ਨਜ਼ਦੀਕ ਦਾ ਹੈ l ਜਿਥੇ ਰਾਤ ਦੇ ਹਨੇਰੇ ਚ ਅਣਪਛਾਤੇ ਵਿਅਕਤੀਆਂ ਨੇ ਘਰ ਬਾਹਰ ਖੜ੍ਹੀ ਗੱਡੀ 'ਤੇ ਜੰਮ ਕੇ ਇੱਟਾਂ ਪੱਥਰ ਚਲਾਏ, ਜਿਸ ਕਾਰਨ ਗੱਡੀ ਦੇ ਸ਼ੀਸ਼ੇ ਟੁੱਟ ਗਏ ਤੇ ਗੱਡੀ ਨੁਕਸਾਨੀ ਗਈ ਹੈ | ਘਟਨਾ ਦੀ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਹੈl ਜਿਸ ਚ ਹਮਲਾਵਰਾਂ ਨੂੰ ਸਾਫ ਵੇਖਿਆ ਜਾ ਸਕਦਾ ਹੈl ਗੱਡੀ ਮਾਲਕ ਨੇ ਹਮਲਾਵਰ ਨੂੰ ਪਹਿਚਾਣ ਲਿਆ ਹੈ ਲੇਕਿਨ ਉਸਨੇ ਅਜਿਹਾ ਕਿਉਂ ਕੀਤਾ ਇਸ ਬਾਰੇ ਉਸਨੂੰ ਕੋਈ ਜਾਣਕਾਰੀ ਨਹੀਂ |
ਫਿਲਹਾਲ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲਿਸ ਨੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ |