ਜਲੰਧਰ 'ਚ ਸਾਂਬਰ ਨੇ ਮਚਾਈ ਹਲਚਲ
- Repoter 11
- 24 Dec, 2023 05:29
ਜਲੰਧਰ 'ਚ ਸਾਂਬਰ ਨੇ ਮਚਾਈ ਹਲਚਲ
ਜਲੰਧਰ (ਪੰਜਾਬ)24/12/23
ਜਲੰਧਰ 'ਚ ਸਾਂਬਰ ਨੇ ਹਲਚਲ ਮਚਾ ਰੱਖੀ ਹੈ l ਜਲੰਧਰ ਦੇ ਪੌਸ਼ ਇਲਾਕੇ ਮਾਡਲ ਟਾਊਨ ਚ ਇਕ ਸਾਂਬਰ ਦੇ ਆਉਣ ਕਾਰਨ ਹਲਚਲ ਮਚ ਗਿਆ। ਰਾਤ ਕਰੀਬ 2 ਵਜੇ ਰਾਹਗੀਰਾਂ ਨੇ ਸਾਂਭਰ ਨੂੰ ਦੇਖਿਆ ਅਤੇ ਇਸ ਦੀ ਵੀਡੀਓ ਵੀ ਬਣਾਈ। ਦੇਰ ਰਾਤ ਹੋਣ ਕਾਰਨ ਸੜਕਾਂ 'ਤੇ ਜ਼ਿਆਦਾ ਭੀੜ ਨਹੀਂ ਸੀ, ਇਸ ਲਈ ਉਹ ਮਾਡਲ ਟਾਊਨ ਦੇ ਨਾਲ ਲੱਗਦੇ ਆਬਾਦਪੁਰਾ ਸਥਿਤ ਪਾਰਕ 'ਚ ਜਾ ਕੇ ਬੈਠ ਗਿਆ। ਐਤਵਾਰ ਸਵੇਰੇ ਜਦੋਂ ਜੰਗਲਾਤ ਵਿਭਾਗ ਨੂੰ ਸੈਂਬਰ ਦੇ ਆਉਣ ਦੀ ਸੂਚਨਾ ਮਿਲੀ ਤਾਂ ਟੀਮ ਜਲੰਧਰ ਪਹੁੰਚੀ, ਟੀਮਾਂ ਨੇ ਪਹੁੰਚਦਿਆਂ ਹੀ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਸਵੇਰੇ ਕਰੀਬ 10.40 ਵਜੇ ਟੀਮਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਸਾਂਭਰ ਨੂੰ ਕਾਬੂ ਕੀਤਾ। ਇਸ ਗੱਲ ਦੀ ਪੁਸ਼ਟੀ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਕੀਤੀ ਹੈ।