ਚੋਰੀ ਅਤੇ ਭੰਨ ਤੋੜ ਦੇ ਮਾਮਲੇ ਵਿੱਚ ਨਾ ਮਾਲੂਮ ਵਿਅਕਤੀਆ ਖਿਲਾਫ ਪਰਚਾ ਦਰਜ
- Repoter 11
- 25 Dec, 2023 21:30
ਚੋਰੀ ਅਤੇ ਭੰਨ ਤੋੜ ਦੇ ਮਾਮਲੇ ਵਿੱਚ ਨਾ ਮਾਲੂਮ ਵਿਅਕਤੀਆ ਖਿਲਾਫ ਪਰਚਾ ਦਰਜ
ਬਰਨਾਲਾ 25/12/23
ਚੋਰੀ ਅਤੇ ਭੰਨ ਤੋੜ ਦੇ ਮਾਮਲੇ ਵਿੱਚ ਨਾ ਮਾਲੂਮ ਵਿਅਕਤੀਆ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ l ਥਾਣਾ ਬਰਨਾਲਾ ਦੇ ਥਾਣੇਦਾਰ ਜਗਸੀਰ ਸਿੰਘ ਨੇ ਗੁਰਜੀਤਪਾਲ ਸਿੰਘ ਵਾਸੀ ਬਰਨਾਲਾ ਦੇ ਬਿਆਨਾਂ ਤੇ ਨਾ ਮਾਲੂਮ ਵਿਅਕਤੀਆ ਖਿਲਾਫ ਪਰਚਾ ਦਰਜ਼ ਕਰਵਾਇਆ ਹੈ l ਓਹਨਾਂ ਦੱਸਿਆ ਕਿ ਗੁਰਜੀਤਪਾਲ ਸਿੰਘ ਜੋਂ ਕਿ ਪਟਿਆਲਾ ਰਹਿੰਦਾ ਹੈ, ਵਿੱਚ 15 ਦਸੰਬਰ ਨੂੰ ਗਿਆ ਸੀ, ਅਤੇ 24 ਦਸੰਬਰ ਨੂੰ ਆ ਕੇ ਦੇਖਿਆ ਤਾਂ ਘਰ ਅਤੇ ਅਲਮਾਰੀਆਂ ਦੇ ਜਿੰਦੇ ਤੋੜ ਕੇ ਨਾ ਮਾਲੂਮ ਵਿਅਕਤੀਆ 26000 ਨਗਦੀ, ਐਲ ਈ ਡੀ, ਬਾਥਰੂਮ ਅਤੇ ਰਸੋਈ ਦੀਆ 16 ਟੂਟੀਆ ਬਾਕੀ ਲੋਹੇ ਦਾ ਸਮਾਨ ਚੋਰੀ ਕੀਤਾ, ਭੰਨ ਤੋੜ ਕੀਤੀ, ਸਾਰਾ ਜੁਰਮਾਨਾ 40,000 ਹੈ l ਫਿਲਹਾਲ ਕਰਵਾਈ ਜਾਰੀ ਹੈ l