:

ਬਰਨਾਲਾ ਜੇਲ ਵਿੱਚੋਂ 4 ਮੋਬਾਈਲ ਹੋਏ ਬਰਾਮਦ, ਪਰਚਾ ਹੋਇਆ ਦਰਜ


ਬਰਨਾਲਾ ਜੇਲ ਵਿੱਚੋਂ 4 ਮੋਬਾਈਲ ਹੋਏ ਬਰਾਮਦ, ਪਰਚਾ ਹੋਇਆ ਦਰਜ
ਬਰਨਾਲਾ 25 ਦਸੰਬਰ 

ਬਰਨਾਲਾ ਜੇਲ ਵਿੱਚੋਂ ਚਾਰ ਮੋਬਾਇਲ ਬਰਾਮਦ ਹੋਣ ਤੇ 3 ਦੋਸੀਆ 
 ਖਿਲਾਫ ਪਰਚਾ ਦਰਜ ਕੀਤਾ ਗਿਆ ਹੈ l ਥਾਣਾ ਬਰਨਾਲਾ ਦੇ ਸਹਾਇਕ ਸੁਪਰਡੈਂਟ ਦੁਆਰਾ ਕੈਦੀ ਕੁਲਵਿੰਦਰ ਸਿੰਘ ਦੇ ਕੱਪੜਿਆਂ ਵਿੱਚੋਂ ਇੱਕ ਮੋਬਾਈਲ ਫੋਨ ਸਮੇਤ ਸਿਮ ਬੈਟਰੀ ਬਰਾਮਦ ਕੀਤਾ ਗਿਆ l ਬੈਰਕ ਨੰਬਰ ਚਾਰ ਦੇ ਹਵਾਲਾਤੀ ਰੂਪ ਸਿੰਘ ਦੇ ਕੱਪੜਿਆਂ ਵਿੱਚੋਂ ਇੱਕ ਮੋਬਾਈਲ ਫੋਨ ਸਮੇਤ ਸਿਮ ਬੈਟਰੀ ਬਰਾਮਦ ਕੀਤਾ l ਹਵਾਲਾਤੀ ਹੈਪੀ ਸਿੰਘ ਦੇ ਕੱਪੜੇ ਵਿੱਚੋਂ ਇੱਕ ਮੋਬਾਈਲ ਫੋਨ ਸਮੇਤ ਬੈਟਰੀ, ਸਿਮ ਬਰਾਮਦ ਕੀਤਾ l ਬੈਰਕ ਦੇ ਬਾਥਰੂਮ ਵਿੱਚੋਂ ਇੱਕ ਕੀਪੈਡ ਮੋਬਾਈਲ ਫੋਨ ਸਮੇਤ ਸਿਮ ਬੈਟਰੀ ਬਰਾਮਦ ਹੋਇਆ l ਪਰਚਾ ਦਰਜ ਕੀਤਾ ਗਿਆ l