:

ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ 40 ਫੁੱਟੀ ਗਲੀ ਵਿੱਚ ਫਿਰ ਵਾਪਰਿਆ ਹਾਦਸਾ

0

ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ 40 ਫੁੱਟੀ ਗਲੀ ਵਿੱਚ ਫਿਰ ਵਾਪਰਿਆ ਹਾਦਸਾ 

ਬਰਨਾਲਾ 

ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ 40 ਫੁਟੀ ਗਲੀ ਵਿੱਚ ਇੱਕ ਵਾਰ ਫੇਰ ਹਾਦਸਾ ਵਾਪਰਿਆ ਹੈ। ਅਣਪਛਾਤੇ ਚੋਰਾਂ ਨੇ ਇੱਕ ਘਰ ਵਿੱਚ ਵੜ ਕੇ ਚੋਰੀ ਕੀਤੀ ਹੈ। ਜਦੋਂ ਮਕਾਨ ਮਾਲਕ ਉਠਿਆ ਤਾਂ ਚੋਰਾਂ ਨੇ ਧਮਕੀ ਦਿੱਤੀ ਕਿ ਜੇ ਰੌਲਾ ਪਾਇਆ ਤਾਂ ਉਹ ਗੋਲੀ ਮਾਰ ਕੇ ਮਾਰ ਦਿੱਤੀ ਜਾਵੇਗੀ। ਜਿਸ ਤੋਂ ਉਹ ਡਰ ਗਏ ਅਤੇ ਚੋਰ ਫਰਾਰ ਹੋ ਗਏ। ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਵਿਕਾਸ ਉਰਫ ਦੀਪੋ ਨੇ ਦੱਸਿਆ ਕਿ ਰਾਤ ਨੂੰ ਉਹ ਆਪਣੇ ਕਮਰੇ ਵਿੱਚ ਸੁੱਤੇ ਪਏ ਸੀ। ਉਹਨਾਂ ਨੇ ਉਹਨਾਂ ਨੂੰ ਅਲਮਾਰੀ ਕੋਲ ਕੁਝ ਖੜਕਾ ਸੁਣਿਆ ਤਾਂ ਉੱਥੇ ਇੱਕ ਵਿਅਕਤੀ ਖੜਾ ਚੋਰੀ ਕਰ ਰਿਹਾ ਸੀ। ਜਦੋਂ ਉਹਨਾਂ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਨੇ ਕਿਹਾ ਕਿ ਉਸ ਕੋਲ ਰਿਵਾਲਵਰ ਹੈ ਜੇ ਰੌਲਾ ਪਾਇਆ ਤਾਂ ਗੋਲੀ ਮਾਰ ਦੇਵਾਂਗੇ। ਜਿਸ ਤੋਂ ਬਾਅਦ ਉਹ ਡਰ ਗਏ ਦੋਸ਼ੀ ਉਹਨਾਂ ਦੇ ਆਈਫੋਨ ਦੇ ਦੋ ਮੋਬਾਇਲ, ਇੱਕ ਬੈਗ ਜਿਸ ਵਿੱਚ ਕਿਰੇ 50 ਹਜਰ ਰੁਪਏ ਸਨ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੰਘਣੀ ਆਬਾਦੀ ਵਾਲੇ ਘਰਾਂ ਵਿੱਚ ਇਸ ਤਰ੍ਹਾਂ ਦੀ ਘਟਨਾ ਹੋ ਜਾਣ ਨਾਲ ਲੋਕਾਂ ਵਿੱਚ ਭਾਰੀ ਰੋਸ ਹੈ। ਸੂਤਰਾਂ ਅਨੁਸਾਰ ਚੋਰਾਂ ਦਾ ਇੱਕ ਪਰਸ ਘਟਨਾ ਸਥਾਨ ਤੇ ਡਿੱਗ ਪਿਆ ਜਿਸ ਤੋਂ ਉਹਨਾਂ ਦੀ ਨਿਸ਼ਾਨਦੇਹੀ ਹੋਣ ਦੀ ਸੰਭਾਵਨਾ ਹੈ।