ਲੁਧਿਆਣਾ ਵਿੱਚ ਧੁੰਦ ਕਾਰਨ ਵਾਪਰਿਆ ਹਾਦਸਾ, 25 ਲੋਕ ਹੋਏ ਜਖਮੀ
- Repoter 11
- 04 Jan, 2024 02:01
ਲੁਧਿਆਣਾ ਵਿੱਚ ਧੁੰਦ ਕਾਰਨ ਵਾਪਰਿਆ ਹਾਦਸਾ, 25 ਲੋਕ ਹੋਏ ਜਖਮੀ
ਲੁਧਿਆਣਾ (ਪੰਜਾਬ )04/01/2024
ਅੱਜ ਸਵੇਰੇ ਸਮਰਾਲਾ ਨੇੜੇ ਮਿੱਤਲ ਮਿੱਲ ਤੋਂ ਕਰਮਚਾਰੀ ਕੰਮ ਕਰਕੇ ਵੈਨ ਵਿੱਚ ਸਵਾਰ ਹੋ ਕੇ ਘਰ ਨੂੰ ਵਾਪਸ ਜਾ ਰਹੇ ਸਨ। ਜਦੋਂ ਵੈਨ ਘੁਲਾਲ ਟੋਲ ਪਲਾਜਾ ਕੋਲ ਪਹੁੰਚੀ ਤਾਂ ਵੈਨ ਟੋਲ ਪਲਾਜੇ ਦੇ ਅੱਗੇ ਲੱਗੇ ਡਿਵਾਈਡਰ ਵਿੱਚ ਵੱਜਣ ਕਾਰਨ ਪਲਟ ਗਈ। ਵੈਨ ਵਿੱਚ ਕਰੀਬ 20 ਤੋਂ 25 ਕਰਮਚਾਰੀ ਸਨ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਸਨ। ਲੁਧਿਆਣਾ ਨੇੜੇ ਧੁੰਦ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਮਿੱਤਲ ਮਿੱਲ ਦੇ ਕਰਮਚਾਰੀਆਂ ਨਾਲ ਭਰੀ ਵੈਨ ਪਲਟ ਗਈ। ਜ਼ਖ਼ਮੀ ਕਰਮਚਾਰੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੋ-ਤਿੰਨ ਕਰਮਚਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਅੱਗੇ ਚੰਡੀਗੜ੍ਹ ਦੇ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ।ਜ਼ਖਮੀ ਜੋਗਿੰਦਰ ਕੁਮਾਰ ਦਾ ਕਹਿਣਾ ਸੀ ਕਿ ਅਸੀਂ 25 ਤੋਂ 30 ਕਰਮਚਾਰੀ ਵੈਨ ਵਿੱਚ ਸਵਾਰ ਹੋ ਕੇ ਮਿੱਲ ਤੋਂ ਆਪਣੇ ਘਰ ਨੂੰ ਜਾ ਰਹੇ ਸਨ ਤਾਂ ਵੈਨ ਦੀ ਜਿਆਦਾ ਸਪੀਡ ਹੋਣ ਕਾਰਨ ਵੈਨ ਪਲਟ ਗਈ। ਉਸ ਤੋਂ ਬਾਅਦ ਸਾਨੂੰ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ।