:

ਲੁਧਿਆਣਾ 'ਚ ਫਟੇ 2 ਸਿਲੰਡਰ, ਧਮਾਕੇ ਨਾਲ ਮੱਚੀ ਲੋਕਾਂ ਵਿੱਚ ਦਹਸਲ


ਲੁਧਿਆਣਾ 'ਚ ਫਟੇ  2 ਸਿਲੰਡਰ, ਧਮਾਕੇ ਨਾਲ ਮੱਚੀ ਲੋਕਾਂ ਵਿੱਚ ਦਹਸਲ
 
ਲੁਧਿਆਣਾ (ਪੰਜਾਬ )04/01/24

ਲੁਧਿਆਣਾ 'ਚ 2 ਸਿਲੰਡਰ  ਫਟਣ ਤੇ ਲੋਕਾਂ ਵਿੱਚ ਦਹਸਲ ਦਾ ਮਹੌਲ  ਬਣ ਗਿਆ ਹੈ | ਜ਼ਿਲ੍ਹੇ ਦੇ ਟਿੱਬਾ ਰੋਡ ਸੰਧੂ ਕਾਲੋਨੀ ਵਿੱਚ ਇੱਕ ਧਾਗੇ ਦੇ ਗੋਦਾਮ ਵਿੱਚ ਸ਼ਾਰਟ ਸਰਕਟ ਕਾਰਨ ਦੋ ਸਿਲੰਡਰ ਫਟ ਗਏ। ਉਨ੍ਹਾਂ ਦੇ ਧਮਾਕੇ ਨਾਲ ਪੂਰਾ ਇਲਾਕਾ ਹਿੱਲ ਗਿਆ। ਅੱਗ ਕਾਰਨ ਇਲਾਕੇ 'ਚ ਹਫੜਾ-ਦਫੜੀ ਮਚ ਗਈ। ਹਾਦਸੇ ਸਮੇਂ ਧਾਗੇ ਦੇ ਗੋਦਾਮ ਵਿੱਚ ਕੋਈ ਨਹੀਂ ਸੀ। ਅੱਗ ਦੀਆਂ ਲਪਟਾਂ ਕਈ ਕਿਲੋਮੀਟਰ ਦੂਰ ਤੱਕ ਦਿਖਾਈ ਦੇ ਰਹੀਆਂ ਹਨ। ਲੋਕਾਂ ਨੇ ਖੁਦ ਹੀ ਅੱਗ ਬੁਝਾਉਣ ਲਈ ਪਾਣੀ ਦਾ ਛਿੜਕਾਅ ਕੀਤਾ।