:

ਪਹਿਲਾਂ ਠੇਕੇ ਤੇ ਪੀਤੀ ਸ਼ਰਾਬ, ਫਿਰ ਸੱਪ ਤੋਂ ਡਰਾ ਕੇ ਕਰਿੰਦੇ ਦੀ ਕੁੱਟਮਾਰ ਕਰ ਲੁੱਟੇ 20 ਹਜਾਰ ਰੁਪਏ www.samacharpunjab.com


ਪਹਿਲਾਂ ਠੇਕੇ ਤੇ ਪੀਤੀ ਸ਼ਰਾਬ, ਫਿਰ ਸੱਪ ਤੋਂ ਡਰਾ ਕੇ ਕਰਿੰਦੇ ਦੀ ਕੁੱਟਮਾਰ ਕਰ ਲੁੱਟੇ 20 ਹਜਾਰ ਰੁਪਏ www.samacharpunjab.com

ਸੰਗਰੂਰ 

ਸੰਗਰੂਰ ਜ਼ਿਲ੍ਹੇ ਦੇ ਥਾਣਾ ਸ਼ੇਰਪੁਰ ਦੇ ਅਧੀਨ ਪੈਂਦੇ ਪਿੰਡ ਵਜੀਦਪੁਰਾ ਬਿਦੇਸ਼ਾਂ ਦੇ ਠੇਕੇ ਤੋਂ ਤਿੰਨ ਨਾਮਾਲੁਮ ਦੋਸ਼ੀਆਂ ਨੇ ਪਹਿਲਾਂ ਸ਼ਰਾਬ ਪੀਤੀ। ਉਸ ਤੋਂ ਬਾਅਦ ਉਥੇ ਕੰਮ ਕਰਦੇ ਕਰਿੰਦੇ ਨੂੰ ਸੱਪ ਤੋਂ ਡਰਾ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਗੱਲੇ ਵਿੱਚੋਂ 20 ਹਜਾਰ ਰੁਪਿਆ ਕੱਢ ਕੇ ਫਰਾਰ ਹੋ ਗਏ। ਪੁਲਿਸ ਨੇ ਤਿੰਨਾਂ ਦੋਸ਼ੀਆਂ ਤੇ ਲੁੱਟਮਾਰ ਕਰਨ ਅਤੇ ਕੁੱਟਮਾਰ ਕਰਨ ਦਾ ਪਰਚਾ ਦਰਜ ਕਰ ਲਿਆ ਹੈ। ਪੁਲਿਸ ਸਟੇਸ਼ਨ ਥਾਣਾ ਸ਼ੇਰਪੁਰ ਦੇ ਥਾਣੇਦਾਰ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਰਾਜ ਕੁਮਾਰ ਦੇ ਬਿਆਨਾਂ ਦੇ ਅਧਾਰ ਤੇ ਤਿੰਨ ਦੋਸ਼ੀਆਂ ਖਿਲਾਫ ਪਰਚਾ ਦਰਜ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਉਹ ਠੇਕੇ ਤੇ ਮੌਜੂਦ ਸੀ ਤਾਂ ਇੱਕ ਗੱਡੀ ਵਿੱਚ ਤਿੰਨ ਬੰਦੇ ਆਏ ਪਹਿਲਾਂ ਉਹਨਾਂ ਨੇ ਸ਼ਰਾਬ ਦੀ ਬੋਤਲ ਲੈ ਕੇ ਸ਼ਰਾਬ ਪੀਤੀ ਫਿ ਸ਼ਾਮ ਨੂੰ ਕਰੀਬ ਸਵਾਛ ਵਜੇ ਉਹਨਾਂ ਨੇ ਕਿਹਾ ਕਿ ਠੇਕੇ ਤੇ ਕੋਲ ਸੱਪ ਘੁੰਮ ਰਿਹਾ ਹੈ ਤਾਂ ਉਸਨੇ ਕੁੰਡੀ ਖੋਲੀ ਅਤੇ ਬਾਹਰ ਨਿਕਲ ਕੇ ਦੇਖਿਆ ਇਨੇ ਵਿੱਚ ਹੀ ਤਿੰਨਾਂ ਨੇ ਉਸਨੂੰ ਫੜ ਲਿਆ ਤੇ ਬੁਰੀ ਤਰਾਂ ਕੁੱਟਮਾਰ ਕੀਤੀ ਅਤੇ ਠੇਕੇ ਦੇ ਗੱਲੇ ਵਿੱਚੋਂ 20 ਹਜਾਰ ਕੱਢ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਉਸ ਦੇ ਸਾਥੀਆਂ ਨੇ ਉਸਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ਪੁਲਿਸ ਨੇ ਪਰਚਾ ਦਰਜ ਕਰਕੇsa ਕਾਰਵਾਈ ਸ਼ੁਰੂ ਕਰ ਦਿੱਤੀ ਹੈ।