:

ਧਨੋਲੇ ਵਾਲੇ ਪ੍ਰਾਚੀਨ ਹਨੁਮਾਨ ਮੰਦਰ ਵਿੱਚ ਚੋਰੀ ਕਰਨ ਵਾਲੇ ਪੁਲਿਸ ਨੇ ਦਬੋਚੇ www.samacharpunjab.com

0

ਧਨੋਲੇ ਵਾਲੇ ਪ੍ਰਾਚੀਨ ਹਨੁਮਾਨ ਮੰਦਰ ਵਿੱਚ ਚੋਰੀ ਕਰਨ ਵਾਲੇ ਪੁਲਿਸ ਨੇ ਦਬੋਚੇ
www.samacharpunjab.com

  ਬਰਨਾਲਾ


  ਬਰਨਾਲਾ ਦੇ ਨੇੜਲੇ ਇਲਾਕੇ ਧਨੌਲਾ ਦੇ ਪ੍ਰਾਚੀਨ ਹਨੂੰਮਾਨ ਮੰਦਰ ਵਿੱਚ ਹੋਈ ਚੋਰੀ ਦੀ ਵਾਰਦਾਤ ਨੂੰ ਪੁਲਿਸ ਨੇ ਸੁਲਝਾ ਲਿਆ ਹੈ।  ਪੁਲੀਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਜ਼ਿਲ੍ਹਾ ਪੁਲੀਸ ਦੇ ਮੁਖੀ ਸੰਦੀਪ ਕੁਮਾਰ ਮਲਿਕ, ਐਸਪੀ ਰਮਨੀਸ਼ ਚੌਧਰੀ, ਡੀਐਸਪੀ ਸਤਵੀਰ ਸਿੰਘ, ਡੀਐਸਪੀ ਗਮਦੂਰ ਸਿੰਘ, ਥਾਣਾ ਧਨੌਲਾ ਦੇ ਇੰਚਾਰਜ ਲਖਵਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਕੁਝ ਦਿਨ ਪਹਿਲਾਂ ਭਗਵਾਨ ਦੀ ਮੂਰਤੀ ਕੋਲੋਂ ਹਨੂੰਮਾਨ ਮੰਦਿਰ 'ਚੋਂ ਸੋਨੇ ਤੇ ਚਾਂਦੀ ਦਾ ਸਮਾਨ ਚੋਰੀ ਹੋ ਗਿਆ ਸੀ।  ਇਸ ਮਾਮਲੇ ਵਿੱਚ ਪੁਲੀਸ ਨੇ ਮੁਲਜ਼ਮ ਬਲਕਾਰ, ਗੁਰਸ਼ਰਨ, ਰਾਮਫਲ ਉਰਫ਼ ਰਾਜੂ, ਗੁਰਸੇਵਕ ਸਿੰਘ ਸਾਰੇ ਵਾਸੀ ਜ਼ਿਲ੍ਹਾ ਸੰਗਰੂਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।  ਉਸ ਨੇ ਦੱਸਿਆ ਕਿ ਗੁਰਸ਼ਰਨ ਅਤੇ ਬਲਕਾਰ ਨੇ ਚੋਰੀ ਨੂੰ ਅੰਜਾਮ ਦਿੱਤਾ ਹੈ। ਰਾਤ ਦੇ ਸਮੇਂ ਦੋਵੇਂ ਦੋਸ਼ੀਆਂ ਨੇ ਮੰਦਰ ਵਿੱਚ ਵੜ ਕੇ ਭਗਵਾਨ ਦਾ ਮੁਕਟ ਨੇਤਰ ਗਦਾ ਅਤੇ ਕੁਝ ਹੋਰ ਸਮਾਨ ਚੋਰੀ ਕਰ ਲਿਆ ਸੀ। ਉਹਨਾਂ ਨੇ ਇਹ ਸਾਮਾਨ ਉਥੋਂ ਚੋਰੀ ਕਰਕੇ ਸੰਗਰੂਰ ਵਿੱਚ ਸੁਨਿਆਰ ਦਾ ਕੰਮ ਕਰਨ ਵਾਲੇ ਰਾਮਫਲ ਅਤੇ ਦੁਸਰੇ ਦੋਸੀ ਗੁਰਸੇਵਕ ਨੂੰ ਵੇਚ ਦਿੱਤਾ ਸੀ।  ਪੁਲਿਸ ਨੇ ਸੋਨਾ ਅਤੇ ਚਾਂਦੀ ਦਾ ਸਮਾਨ ਬਰਾਮਦ ਕੀਤਾ ਹੈ।  ਮੁਲਜ਼ਮਾਂ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ।  ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ