ਭਦੌੜ - ਪਿਸਤੌਲ ਦੀ ਨੋਕ ਤੇ ਦੁਕਾਨ ਵਿੱਚ ਲੁੱਟਣ ਆਇਆ ਲੁਟੇਰਾ, ਸੀਸੀਟੀਵੀ ਵਿੱਚ ਕੈਦ, ਪੁਲਿਸ ਨੇ ਕੀਤੀ ਕਾਰਵਾਈ ਸ਼ੁਰੂ www.samachapunjab.com
- Repoter 11
- 17 Jan, 2024 10:05
ਭਦੌੜ - ਪਿਸਤੌਲ ਦੀ ਨੋਕ ਤੇ ਦੁਕਾਨ ਵਿੱਚ ਲੁੱਟਣ ਆਇਆ ਲੁਟੇਰਾ, ਸੀਸੀਟੀਵੀ ਵਿੱਚ ਕੈਦ, ਪੁਲਿਸ ਨੇ ਕੀਤੀ ਕਾਰਵਾਈ ਸ਼ੁਰੂ www.samachapunjab.com
ਗੁਰਵਿੰਦਰ ਸਿੰਘ। ਭਦੌੜ (ਬਰਨਾਲਾ)
ਜਿਲਾ ਬਰਨਾਲਾ ਦੇ ਕਸਬਾ ਭਦੌੜ ਦੀ ਨਗਰ ਕੌਂਸਲ ਦੇ ਬਿਲਕੁਲ ਸਾਹਮਣੇ ਇੱਕ ਮਨੀ ਟਰਾਂਸਫਰ ਵਾਲੀ ਦੁਕਾਨ ਨੂੰ ਇਕ ਲੁਟੇਰਾ ਪਿਸਤੌਲ ਦੀ ਨੋਕ ਤੇ ਲੁੱਟ ਦਾ ਸ਼ਿਕਾਰ ਬਣਾਉਣ ਆਇਆ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਲੇਕਿਨ ਉਹ ਆਪਣੀ ਕਾਰਵਾਈ ਨੂੰ ਅੰਜਾਮ ਪਾਉਣ ਵਿੱਚ ਅਸਫਲ ਸਾਬਤ ਹੋਇਆ ਅਤੇ ਮੌਕੇ ਤੇ ਆਪਣਾ ਨਕਲੀ ਪਸਤੌਲ ਸੁੱਟ ਕੇ ਭੱਜ ਗਿਆ। ਉਕਤ ਘਟਨਾ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈ। ਮਿੱਤਲ ਇੰਟਰਪ੍ਰਾਈਜਜ ਦੇ ਮਾਲਕ ਨੀਤੂ ਮਿੱਤਲ ਨੇ ਦੱਸਿਆ ਕਿ ਸਾਡਾ ਮਨੀ ਟਰਾਂਸਫਰ ਅਤੇ ਏਅਰ ਟਿਕਟਾਂ ਦਾ ਕੰਮ ਹੈ ਉਸ ਨੇ ਦੱਸਿਆ ਕਿ ਅੱਜ ਸ਼ਾਮ ਨੂੰ ਸਾਡੇ ਕੋਲ ਇੱਕ ਗਾਹਕ ਹਿੰਮਤਪੁਰੇ ਤੋਂ ਆਇਆ ਜਿਸ ਕੋਲ 50 ਹਜਾਰ ਰੁਪਏ ਸਨ ਅਤੇ ਉਹ 50 ਹਜਾਰ ਰੁਪਏ ਮੇਰੇ ਪਿਤਾ ਰਾਮ ਗੋਪਾਲ ਪੇਮੈਂਟ ਫੜ ਕੇ ਗਿਣਨ ਲੱਗ ਪਏ। ਇੰਨੇ ਵਿੱਚ ਹੀ ਇੱਕ ਬਾਹਰੋਂ ਵਿਅਕਤੀ ਆਇਆ ਜਿਸ ਦਾ ਮੂੰਹ ਢਕਿਆ ਹੋਇਆ ਸੀ ਅਤੇ ਲੋਈ ਦੀ ਬੁੱਕਲ ਮਾਰੀ ਹੋਈ ਸੀ। ਆਉਂਦਿਆਂ ਹੀ ਉਸਨੇ ਲੋਈ ਚੋਂ ਪਿਸਤੌਲ ਤਾਣ ਕੇ ਮੇਰੇ ਪਿਤਾ ਤੋਂ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਮੇਰੇ ਪਿਤਾ ਜੀ ਥੋੜਾ ਜਿਹਾ ਪਿੱਛੇ ਹਟ ਗਏ ਇੰਨੇ ਨੂੰ ਮੈਂ ਵੀ ਕੈਬਿਨ ਚੋਂ ਬਾਹਰ ਨਿਕਲ ਆਇਆ ਤਾਂ ਲੁਟੇਰਾ ਦੁਕਾਨ ਚੋਂ ਭੱਜ ਨਿਕਲਿਆ ਅਤੇ ਬਾਹਰ ਖੜੇ ਆਪਣੇ ਮੋਟਰਸਾਈਕਲ ਕੋਲ ਆਪਣਾ ਪਿਸਤੌਲ ਛੱਡ ਕੇ ਫਰਾਰ ਹੋਣ ਚ ਸਫਲ ਹੋ ਗਿਆ। ਬਾਅਦ ਵਿੱਚ ਦੇਖਿਆ ਗਿਆ ਕਿ ਜੋ ਪਿਸਤੌਲ ਛੱਡ ਕੇ ਗਿਆ ਸੀ ਉਹ ਪਿਸਤੌਲ ਵੀ ਨਕਲੀ ਸੀ।ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਮੋਟਰਸਾਈਕਲ ਦੀਆਂ ਨੰਬਰ ਪਲੇਟਾਂ ਤੇ ਕਾਲੀ ਟੇਪ ਲਪੇਟੀ ਹੋਈ ਸੀ ਤਾਂ ਜੋ ਨੰਬਰ ਨਾ ਦਿਸ ਸਕੇ ਲੁਟੇਰਾ ਤੇਜ਼ੀ ਨਾਲ ਮੋਟਰਸਾਈਕਲ ਲੈ ਕੇ ਥਾਣੇ ਵਾਲੀ ਸੜਕ ਵੱਲ ਫਰਾਰ ਹੋ ਗਿਆ। ਪੀੜਤ ਪਰਿਵਾਰ ਨੇ ਥਾਣਾ ਭਦੌੜ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਹੈ। ਥਾਣਾ ਭਦੌੜ ਦੇ ਮੁੱਖ ਅਫਸਰ ਇੰਸਪੈਕਟਰ ਜਗਦੇਵ ਸਿੰਘ ਸਿੱਧੂ ਨੇ ਦੱਸਿਆ ਕਿ ਸਾਡੇ ਵੱਲੋਂ ਏਰੀਏ ਦੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ ਉਹਨਾਂ ਕਿਹਾ ਕਿ ਜਲਦ ਹੀ ਲੁਟੇਰਾ ਪੁਲਿਸ ਦੀ ਗ੍ਰਿਫਤ ਵਿੱਚ ਹੋਵੇਗਾ।