ਬਰਨਾਲਾ- ਪਹਿਲਾਂ ਫੋਨ ਤੇ ਕੀਤੀ ਅਸ਼ਲੀਲ ਚੈਟਿੰਗ, ਫਿਰ ਪਾਇਆ ਇੱਜਤ ਨੂੰ ਹੱਥ, ਪੁਲਿਸ ਨੇ ਕੀਤਾ ਪਰਚਾ ਦਰਜ www.samacharpunjab.com
- Repoter 11
- 18 Jan, 2024 23:35
ਬਰਨਾਲਾ- ਪਹਿਲਾਂ ਫੋਨ ਤੇ ਕੀਤੀ ਅਸ਼ਲੀਲ ਚੈਟਿੰਗ, ਫਿਰ ਪਾਇਆ ਇੱਜਤ ਨੂੰ ਹੱਥ, ਪੁਲਿਸ ਨੇ ਕੀਤਾ ਪਰਚਾ ਦਰਜ
www.samacharpunjab.com
ਬਰਨਾਲਾ
ਬਰਨਾਲਾ ਪੁਲਿਸ ਨੇ ਇੱਕ ਵਿਅਕਤੀ ਕੇਸ ਦਰਜ ਕੀਤਾ ਹੈ। ਇੱਕ ਮਹਿਲਾ ਵੱਲੋਂ ਉਸਤੇ ਦੋਸ਼ ਲਗਾਇਆ ਗਿਆ ਹੈ ਕਿ ਉਸਨੇ ਪਹਿਲਾਂ ਅਸ਼ਲੀਲ ਚੈਟਿੰਗ ਕੀਤੀ ਫਿਰ ਉਸਨੇ ਇੱਜ਼ਤ ਨੂੰ ਹੱਥ ਪਾਇਆ। ਘਟਨਾ ਜਿਲ੍ਹੇ ਦੇ ਪਿੰਡ ਕਰਮਗੜ੍ਹ ਦੀ ਹੈ। ਪੁਲਿਸ ਸਟੇਸ਼ਨ ਠੁੱਲੀਵਾਲ ਵਿੱਚ ਦੋਸ਼ੀ ਤੇ ਪਰਚਾ ਦਰਜ ਕੀਤਾ ਗਿਆ ਹੈ। ਥਾਣਾ ਠੁੱਲੀਵਾਲ ਦੇ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਰਮਗੜ੍ਹ ਦੀ ਰਹਿਣ ਵਾਲੀ ਇੱਕ ਔਰਤ ਨੇ ਉਥੋਂ ਦੇ ਹੀ ਰਹਿਣ ਵਾਲੇ ਗੁਰਦੀਪ ਨਾਮ ਦੇ ਵਿਅਕਤੀ ਤੇ ਦੋਸ਼ ਲਾਇਆ ਕਿ ਉਸਨੇ ਰਾਤ ਨੂੰ ਕਰੀਬ ਸਾਢੇ 10 ਵਜੇ ਮੈਸੇਜ ਕੀਤਾ ਕਿ ਉਹ ਉਸ ਨਾਲ ਫਿਜੀਕਲ ਰਿਲੇਸ਼ਨ ਬਣਾਉਣਾ ਚਾਹੁੰਦਾ ਹੈ। ਇਹ ਮੈਸੇਜ ਉਸ ਦੇ ਘਰ ਵਾਲੇ ਨੇ ਪੜ੍ਹ ਲਏ ਅਤੇ ਉਸਨੇ ਦੋਸ਼ੀ ਗੁਰਦੀਪ ਨੂੰ ਉਲਾਂਭਾ ਦਿੱਤਾ ।ਇਸ ਤੋਂ ਬਾਅਦ ਜਦੋਂ ਉਹ ਦੋਸ਼ੀ ਦੇ ਘਰ ਉਲਾਂਭਾ ਦੇਣ ਗਏ ਤਾਂ ਉਸਨੇ ਗਾਲੀ ਗਲੋਚ ਕੀਤੀ ਅਤੇ ਉਸਦੀ ਬਾਂਹ ਫੜ ਲਈ ਅਤੇ ਆਪਣੀ ਕਿਰਪਾਨ ਨਾਲ ਹਮਲਾ ਵੀ ਕੀਤਾ। ਇਸ ਦੌਰਾਨ ਦੋਸ਼ੀ ਦੀ ਦੋਸ਼ੀ ਦੇ ਘਰ ਦੇ ਦੋ ਮਹਿਲਾ ਮੈਂਬਰਾਂ ਨੇ ਵੀ ਉਸ ਤੇ ਹਮਲਾ ਕੀਤਾ। ਜਿਸ ਤੋਂ ਬਾਅਦ ਉਹ ਜਖਮੀ ਹੋ ਗਈ। ਉਸਦੇ ਪਤੀ ਨੇ ਉਸਨੂੰ ਸਿਵਿਲ ਹਸਪਤਾਲ ਵਿੱਚ ਦਾਖਲ ਕਰਵਾਇਆ। ਪੁਲਿਸ ਨੇ ਮੁੱਖ ਦੋਸ਼ੀ ਅਤੇ ਉਸਦੇ ਹੋਰ ਮਹਿਲਾ ਪਰਿਵਾਰਕ ਮੈਂਬਰ ਤੇ ਪਰਚਾ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਦੋਸ਼ੀਆ ਦੀ ਗ੍ਰਫਤਾਰੀ ਨਹੀਂ ਹੋ ਸਕੀ ਹੈ।ਜਲਦੀ ਹੀ ਦੋਸ਼ੀਆਂ ਦੀ ਗ੍ਰਿਫਤਾਰੀ ਕਰ ਲਈ ਜਾਵੇਗੀ।