ਭਾਜਪਾ ਕਿਸਾਨ ਸੈੱਲ ਦੇ ਪੰਜਾਬ ਪ੍ਰਧਾਨ ਦਰਸ਼ਨ ਨੈਣੇਵਾਲ ਦੀ ਗੱਡੀ ਤੇ ਹਮਲਾ, ਸ਼ੀਸ਼ੇ ਤੋੜੇ www.samacharpunjab.com
- Repoter 11
- 18 Jan, 2024 07:41
ਭਾਜਪਾ ਕਿਸਾਨ ਸੈੱਲ ਦੇ ਪੰਜਾਬ ਪ੍ਰਧਾਨ ਦਰਸ਼ਨ ਨੈਣੇਵਾਲ ਦੀ ਗੱਡੀ ਤੇ ਹਮਲਾ, ਸ਼ੀਸ਼ੇ ਤੋੜੇ
www.samacharpunjab.com
ਬਰਨਾਲਾ
ਭਾਜਪਾ ਕਿਸਾਨ ਸੈੱਲ ਦੇ ਪੰਜਾਬ ਪ੍ਰਧਾਨ ਦਰਸ਼ਨ ਨੈਣੇਵਾਲ ਦੀ ਗੱਡੀ ਤੇ ਤਿੰਨ ਬੰਦਿਆਂ ਵੱਲੋਂ ਹਮਲਾ ਕੀਤਾ ਗਿਆ। ਬੇਸਬਾਲ ਨਾਲ ਸ਼ੀਸ਼ੇ ਤੋੜ ਦਿੱਤੇ ਗਏ। ਉਹਨਾਂ ਨੇ ਮੌਕੇ ਤੋਂ ਗੱਡੀ ਭਜਾ ਲਈ। ਦੋਸ਼ੀ ਫਰਾਰ ਹਨ ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਸਟੇਸ਼ਨ ਟੱਲੇਵਾਲ ਦੇ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦਰਸ਼ਨ ਨੈਣੇਵਾਲ ਦੀ ਸ਼ਿਕਾਇਤ ਤੇ ਤਿੰਨ ਅਣਪਛਾਤੇ ਲੋਕਾਂ ਖਿਲਾਫ ਪਰਚਾ ਦਰਜ ਕੀਤਾ ਹੈ। ਉਹਨਾਂ ਦੱਸਿਆ ਕਿ ਉਹ ਬਰਨਾਲੇ ਤੋਂ ਆਪਣੇ ਪਿੰਡ ਨੈਣੇਵਾਲ ਦੀ ਤਰਫ ਜਾ ਰਹੇ ਸਨ ਤਾਂ ਨਹਿਰ ਕੋਲੇ ਵਧਾਤੇ ਕੋਲ ਤਿੰਨ ਬੰਦਿਆਂ ਨੇ ਉਹਨਾਂ ਦੀ ਗੱਡੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਜਿਨਾਂ ਕੋਲੇ ਬੇਸਬਾਲ ਸਨ। ਉਹਨਾਂ ਨੇ ਗੱਡੀ ਮੌਕੇ ਤੋਂ ਭਜਾ ਲਈ ਅਤੇ ਦੋਸ਼ੀਆਂ ਨੇ ਗੱਡੀ ਦੇ ਪਿਛਲੇ ਸ਼ੀਸ਼ੇ ਤੇ ਬੇਸਬਾਲ ਮਾਰੇ ਅਤੇ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ। ਜਿਸ ਦੀ ਬਾਅਦ ਵਿੱਚ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਲੇ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।