ਹਿੱਟ ਐਂਡ ਰਨ ਦੇ ਕੇਸ ਵਿੱਚੋਂ ਮੁਲਜ਼ਮ ਬਾਇੱਜ਼ਤ ਬਰੀ www.samacharpunjab.com
- Repoter 11
- 18 Jan, 2024 09:12
ਹਿੱਟ ਐਂਡ ਰਨ ਦੇ ਕੇਸ ਵਿੱਚੋਂ ਮੁਲਜ਼ਮ ਬਾਇੱਜ਼ਤ ਬਰੀ
www.samacharpunjab.com
ਬਰਨਾਲਾ
ਮਾਨਯੋਗ ਅਦਾਲਤ ਸ਼੍ਰੀ ਮੁਨੀਸ਼ ਗਰਗ, ਚੀਫ ਜੁਡੀਸ਼ੀਅਲ ਮੈਜਿਸਟਰੇਟ ਸਾਹਿਬ, ਬਰਨਾਲਾ ਵੱਲੋਂ ਗੁਰਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਬਠਿੰਡਾ ਨੂੰ ਤੇਜ ਰਫਤਾਰੀ ਅਤੇ ਲਾਪਰਵਾਹੀ ਦੇ ਨਾਲ ਟੈਂਪੂ ਚਲਾਉਂਦੇ ਹੋਏ ਐਕਸੀਡੈਂਟ ਕਰਨ ਅਤੇ ਲਾਭ ਸਿੰਘ ਨਾਮਕ ਵਿਅਕਤੀ ਦੀ ਮੌਤ ਹੋਣ ਦੇ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਪੁੱਤਰ ਲਾਭ ਸਿੰਘ ਵਾਸੀ ਫਰਵਾਹੀ ਨੇ ਪੁਲਿਸ ਥਾਣਾ ਸਿਟੀ ਬਰਨਾਲਾ ਪਾਸ ਬਿਆਨ ਦਰਜ਼ ਕਰਵਾਇਆ ਕਿ ਗੁਰਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਬਠਿੰਡਾ ਨੇ ਟੈਂਪੂ ਨੰਬਰੀ ਪੀ.ਬੀ.-03-ਏਜੇ/0248 ਤੇਜ਼ ਰਫਤਾਰੀ ਅਤੇ ਲਾਪਰਵਾਹੀ ਨਾਲ ਚਲਾ ਕੇ ਉਸਦੇ ਪਿਤਾ ਲਾਭ ਸਿੰਘ ਵਿੱਚ ਮਾਰਿਆ ਜਿਸ ਨਾਲ ਉਸਦੇ ਪਿਤਾ ਦੇ ਗੰਭੀਰ ਸੱਟਾਂ ਵੱਜੀਆਂ ਅਤੇ ਮੌਤ ਹੋ ਗਈ। ਜਿਸ ਤੇ ਪੁਲਿਸ ਵੱਲੋਂ ਐਫ਼ ਆਈ ਆਰ ਨੰ: 371 13-11-2017, ਜੇਰੇ ਧਾਰਾ 304-ਏ /279/427 ਆਈ.ਪੀ.ਸੀ. ਤਹਿਤ ਥਾਣਾ ਸਿਟੀ ਬਰਨਾਲਾ ਵਿਖੇ ਗੁਰਪ੍ਰੀਤ ਸਿੰਘ ਦੇ ਖਿਲਾਫ ਦਰਜ਼ ਹੋਈ। ਜੋ ਹੁਣ ਮਾਨਯੋਗ ਅਦਾਲਤ ਵੱਲੋਂ ਮੁਲਜ਼ਮ ਦੇ ਵਕੀਲ ਧੀਰਜ ਕੁਮਾਰ, ਐਡਵੋਕੇਟ ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਗਵਾਹਨ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ ਅਤੇ ਗੁਰਪ੍ਰੀਤ ਸਿੰਘ ਦੀ ਪੁਲਿਸ ਨੇ ਦੌਰਾਨੇ ਪੁੱਛਗਿੱਛ ਸ਼ਨਾਖਤੀ ਪਰੇਡ ਨਹੀਂ ਕਰਵਾਈ, ਉਕਤ ਕੇਸ ਵਿੱਚੋਂ ਮੁਲਜ਼ਮ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।