ਭਗਵਾਨ ਰਾਮ ਦੇ ਪੋਸਟਰ ਫਾੜਨ ਵਾਲੇ ਦੋ ਵਿਅਕਤੀਆਂ ਦੀ ਹੋਈ ਪਹਿਚਾਣ, ਪੁਲਿਸ ਨੇ ਕੀਤਾ ਮਾਮਲਾ ਦਰਜ, ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਸੀ ਕੋਸ਼ਿਸ਼ www.samacharpunjab.com
- Repoter 11
- 19 Jan, 2024 23:36
ਭਗਵਾਨ ਰਾਮ ਦੇ ਪੋਸਟਰ ਫਾੜਨ ਵਾਲੇ ਦੋ ਵਿਅਕਤੀਆਂ ਦੀ ਹੋਈ ਪਹਿਚਾਣ, ਪੁਲਿਸ ਨੇ ਕੀਤਾ ਮਾਮਲਾ ਦਰਜ, ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਸੀ ਕੋਸ਼ਿਸ਼
www.samacharpunjab.com
ਬਰਨਾਲਾ
ਭਗਵਾਨ ਰਾਮ ਦੇ ਲੱਗੇ ਹੋਏ ਪੋਸਟਰ ਫਾੜਨ ਵਾਲੇ ਦੋ ਵਿਅਕਤੀਆਂ ਖਿਲਾਫ ਪੁਲਿਸ ਨੇ ਮੁਕਦਮਾ ਦਰਜ ਕਰ ਲਿਆ ਹੈ। ਦੋਸ਼ੀ ਸ਼ਹਿਰ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਸਨ। ਇਹ ਪਰਚਾ ਪੁਲਿਸ ਨੇ ਵਿਸ਼ਵ ਹਿੰਦੂ ਪਰਿਸ਼ਦ ਦੇ ਪੰਜਾਬ ਦੇ ਸਹਿ ਪ੍ਰਮੁੱਖ ਵਿਜੇ ਮਾਰਵਾੜੀ ਦੇ ਬਿਆਨ ਦੇ ਆਧਾਰ ਤੇ ਪੁਲਿਸ ਨੇ ਸਿਟੀ ਪੁਲਿਸ ਸਟੇਸ਼ਨ 1 ਵਿੱਚ ਦਰਜ ਕੀਤਾ ਹੈ। ਉਹਨਾਂ ਦੱਸਿਆ ਕਿ ਚਿੰਟੂ ਪਾਰਕ ਵਿੱਚ ਭਗਵਾਨ ਸ਼੍ਰੀ ਰਾਮ ਦੇ ਵੱਡੇ ਪੋਸਟਰ ਲਗਾਏ ਗਏ ਸਨ। ਅਯੋਧਿਆ ਵਿੱਚ ਭਗਵਾਨ ਸ੍ਰੀ ਰਾਮ ਦਾ ਵੱਡਾ ਸਮਾਗਮ ਹੋ ਰਿਹਾ ਹੈ। ਉਸ ਦੇ ਸੰਬੰਧ ਵਿੱਚ ਸ਼ਹਿਰ ਵਿੱਚ ਵੀ ਧਾਰਮਿਕ ਪ੍ਰੋਗਰਾਮ ਹੋ ਰਹੇ ਹਨ। ਉਸ ਦੇ ਸੰਬੰਧ ਵਿੱਚ ਇਹ ਪੋਸਟਰ ਲੱਗੇ ਸਨ। ਪਰ ਦੋਸ਼ੀ ਹਰਪ੍ਰੀਤ ਵਾਸੀ ਕੇਸੀ ਰੋਡ ਅਤੇ ਦੋਸ਼ੀ ਮਨਜੀਤ ਵਾਸੀ ਗੁਰੂ ਨਾਨਕਪੁਰਾ ਮਹੱਲਾ ਵੱਲੋਂ ਬੇਅਦਬੀ ਕਰਦਿਆਂ ਹੋਇਆਂ ਇਹ ਪੋਸਟਰ ਫਾੜੇ ਗਏ। ਜਿਸ ਦੇ ਸੰਬੰਧ ਵਿੱਚ ਹਿੰਦੂ ਸੰਗਠਨਾਂ ਵਿੱਚ ਭਾਰੀ ਰੋਸ ਹੈ। ਪੁਲਿਸ ਨੇ ਦੋਵਾਂ ਉੱਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਪਰਚਾ ਦਰਜ ਕਰ ਲਿਆ ਹੈ। ਪੁਲਿਸ ਅਫਸਰਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਜੋ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਸ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।