ਕਾਰ ਅਤੇ ਟਰੱਕ ਦੀ ਟੱਕਰ 'ਚ ਕਾਰ ਨੂੰ ਲੱਗੀ ਅੱਗ, 5 ਲੋਕ ਜ਼ਿੰਦਾ ਸੜੇ www.samacharpunjab.com
- Reporter 12
- 27 Jan, 2024 23:39
ਕਾਰ ਅਤੇ ਟਰੱਕ ਦੀ ਟੱਕਰ ਤੋਂ ਬਾਅਦ ਕਾਰ ਨੂੰ ਲੱਗੀ ਅੱਗ, 5 ਲੋਕ ਜ਼ਿੰਦਾ ਸੜੇ
ਹੁਸ਼ਿਆਰਪੁਰ
ਕਾਰ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ ਕਾਰਨ ਕਾਰ ਨੂੰ ਅੱਗ ਲੱਗ ਗਈ, ਜਿਸ 'ਚ 5 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕ ਜਲੰਧਰ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਦੀ ਪਛਾਣ ਰਿਸ਼ਨ, ਇੰਦਰ, ਰਾਜੂ, ਅਭੀ, ਅੰਕਿਤ ਵਜੋਂ ਹੋਈ ਹੈ। ਹੁਸ਼ਿਆਰਪੁਰ ਦੇ ਦਸੂਹਾ ਦੇ ਪਿੰਡ ਉਚੀਬੱਸੀ ਨੇੜੇ ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ ਇੱਕ ਔਰਤ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਟਰੱਕ ਨਾਲ ਟਕਰਾਉਣ ਤੋਂ ਬਾਅਦ ਦਰਵਾਜ਼ਾ ਨਾ ਖੁੱਲ੍ਹਣ ਕਾਰਨ ਕਾਰ ਨੂੰ ਅੱਗ ਲੱਗ ਗਈ ਅਤੇ ਕਾਰ ਵਿਚ ਸਵਾਰ ਚਾਰੇ ਵਿਅਕਤੀ ਝੁਲਸ ਗਏ। ਜਦਕਿ ਲੋਕਾਂ ਨੇ ਇੱਕ ਵਿਅਕਤੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ। ਇਹ ਸਾਰੇ ਕਾਰ ਵਿੱਚ ਸਵਾਰ ਸਨ। ਹਾਦਸੇ ਤੋਂ ਬਾਅਦ ਕਾਰ 'ਚ ਧਮਾਕਾ ਹੋਇਆ ਅਤੇ ਫਿਰ ਉਸ 'ਚ ਅੱਗ ਲੱਗ ਗਈ। ਹਾਦਸੇ ਤੋਂ ਬਾਅਦ ਟਰੱਕ ਵੀ ਅਸੰਤੁਲਿਤ ਹੋ ਕੇ ਸੜਕ ਕਿਨਾਰੇ ਝਾੜੀਆਂ ਵਿੱਚ ਪਲਟ ਗਿਆ। ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ। ਟਰੱਕ ਵਿੱਚ ਫਸੇ ਟਰੱਕ ਡਰਾਈਵਰ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਦਸੂਹਾ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।