:

ਬਰੇਕਿੰਗ ਨਿਊਜ਼ ਬਰਨਾਲਾ - ਰਾਤ ਨੂੰ ਪੱਕੇ ਕਾਲਜ ਰੋਡ ਤੇ ਸਬਜੀ ਖਰੀਦ ਰਹੀ ਔਰਤ ਨਾਲ ਵਾਪਰੀ ਘਟਨਾ, ਲੋਕਾਂ ਵਿੱਚ ਫੈਲਿਆ ਸਹਿਮ www.samacharpunjab.com


ਬਰੇਕਿੰਗ ਨਿਊਜ਼ ਬਰਨਾਲਾ - ਰਾਤ ਨੂੰ ਪੱਕੇ ਕਾਲਜ ਰੋਡ ਤੇ ਸਬਜੀ ਖਰੀਦ ਰਹੀ ਔਰਤ ਨਾਲ ਵਾਪਰੀ ਘਟਨਾ, ਲੋਕਾਂ ਵਿੱਚ ਫੈਲਿਆ ਸਹਿਮ www.samacharpunjab.com


ਗੁਰਵਿੰਦਰ ਸਿੰਘ.  ਬਰਨਾਲਾ


ਬਰਨਾਲਾ ਸ਼ਹਿਰ ਦੇ ਪੱਕਾ ਕਾਲਜ ਰੋਡ ਵਿੱਚ ਰਾਤ ਨੂੰ ਸੜਕ ਕਿਨਾਰੇ ਖੜੀ ਸਬਜ਼ੀ ਖਰੀਦ ਰਹੀ ਇੱਕ ਔਰਤ ਨਾਲ ਘਟਨਾ ਵਾਪਰੀ। ਇਸ ਘਟਨਾ ਨਾਲ ਆਮ ਲੋਕਾਂ ਵਿੱਚ ਸਹਿਮ ਦਾ ਮਾਹੌਲ ਫੈਲਿਆ ਹੋਇਆ ਹੈ।
 ਪੱਕਾ ਕਾਲਜ ਰੋਡ 'ਤੇ ਸਬਜ਼ੀ ਮੰਡੀ 'ਚ ਸਬਜ਼ੀ ਖਰੀਦ ਰਹੀ ਔਰਤ ਦੇ ਕੰਨਾਂ ਦੀਆ ਵਾਲੀਆ ਝਪਟ ਕਿ ਝਪਟ ਮਾਰ ਫਰਾਰ ਹੋ ਗਿਆ। ਲੋਕਾਂ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਹੱਥ ਨਾ ਆਇਆ। ਜਾਣਕਾਰੀ ਦਿੰਦੇ ਹੋਏ ਲਖਵਿੰਦਰ ਕਾਲਾ ਵਾਸੀ ਰਾਧਾ ਸੁਆਮੀ ਸਟਰੀਟ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਨੀਸ਼ੂ ਜਿੰਦਲ ਪੱਕਾ ਕਾਲਜ ਰੋਡ 'ਤੇ ਮਾਲ ਗੋਦਾਮ ਨੇੜੇ ਸਬਜ਼ੀ ਖਰੀਦ ਰਹੇ ਸਨ। ਇਸ ਦੌਰਾਨ ਉੱਥੇ ਇੱਕ ਵਿਅਕਤੀ ਆਇਆ ਉਸਨੇ ਉਸ ਦੀ ਪਤਨੀ ਦੇ ਕੰਨਾਂ ਵਿੱਚੋਂ ਵਾਲੀਆਂ ਖਿੱਚ ਲਈ ਅਤੇ ਮੌਕੇ ਤੋਂ ਫਰਾਰ ਹੋ ਗਿਆ।
  ਉਸ ਦੇ ਪਿੱਛੇ ਭੱਜਣ ਦੀ ਕੋਸ਼ਿਸ਼ ਕੀਤੀ।  ਪਰ ਉਹ ਕਾਮਯਾਬ ਨਾ ਹੋ ਸਕਿਆ। ਇਸ ਘਟਨਾ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਲੇਕਿਨ ਪੁਲਿਸ ਲੰਬੇ ਸਮੇਂ ਤੱਕ ਨਾ ਆਈ। ਇਹ ਘਟਨਾ ਆਮ ਆਦਮੀ ਪਾਰਟੀ ਦੇ ਯੂਥ ਜ਼ਿਲਾ ਪ੍ਰਧਾਨ ਇਸ਼ਵਿੰਦਰ ਸਿੰਘ ਜੰਡੂ ਦੀ ਦੁਕਾਨ ਦੇ ਬਿਲਕੁਲ ਅੱਗੇ ਹੋਈ ਹੈ। ਇਹ ਘਟਨਾ ਉਹਨਾਂ ਦੀ ਦੁਕਾਨ ਦੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।  ਇਸ ਸਬੰਧੀ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਨਾ  ਨੇ ਕਿਹਾ ਕਿ ਪੁਲਿਸ ਨੂੰ ਅਜਿਹੇ ਦੋਸ਼ੀਆਂ ਤੇ ਕਾਬੂ ਪਾਉਣਾ ਚਾਹੀਦਾ ਹੈ ਜਿਸ ਨਾਲ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।