ਬੈਂਕ ‘ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰ ਪੁਲਿਸ ਨੇ ਦਬੋਚੇ , ਅਸਲਾ ਵੀ ਬਰਾਮਦ ਹੋਇਆwww.samacharpunjab.com
- Repoter 11
- 29 Jan, 2024 03:36
ਮੋਗਾ ਦੇ ਪਿੰਡ ਦਾਰਾਪੁਰ ਵਿੱਚ 21,22 ਦੀ ਦਰਮਿਆਨੀ ਰਾਤ ਨੂੰ ਚੋਰਾ ਨੇ ਇੰਡਸਇੰਡ ਬੈਂਕ ਨੂੰ ਨਿਸ਼ਾਨਾ ਬਣਾਇਆ ਸੀ। ਚੋਰਾ ਨੇ ਬੈੰਕ ਦੇ ਬਾਥਰੂਮ ਦੇ ਰੋਸ਼ਨਦਾਨ ਰਾਹੀਂ ਬੈੰਕ ਦੇ ਅੰਦਰ ਵੜਕੇ ਅਤੇ ਬੈਂਕ ਵਿੱਚ ਇੱਕ ਸਕਿਓਰਿਟੀ ਗਾਰਡ ਦੀ 12 ਬੋਰ ਦੀ ਰਾਈਫਲ, 2 ਲੈਪਟਾਪ ਅਤੇ ਬੈਂਕ ਦੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਚੋਰੀ ਕਰਕੇ ਲੈ ਗਏ ਸੀ।ਪੁਲਿਸ਼ ਨੇ ਗੁਰਜੰਟ ਸਿੰਘ ਸਹਾਇਕ ਮੈਨੇਜਰ ਦੇ ਬਿਆਨਾਂ ਤੇ ਅਣਪਛਾਤੇ ਲੋਕਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ।ਇਸ ਬਾਬਤ ਜਾਣਕਾਰੀ ਦਿੰਦਿਆਂ ਐੱਸ.ਐੱਸ.,ਪੀ ਵਿਵੇਕ ਸੀਲ ਸੋਨੀ ਦੇ ਦਿਸਾ ਨਿਰਦੇਸਾ ਹੇਠ ਦੋਸ਼ੀਆ ਨੂੰ ਟਰੇਸ ਕਰਕੇ ਗ੍ਰਿਫਤਾਰ ਕਰਨ ਲਈ ਪੁਲਿਸ ਦੀਆਂ ਵੱਖ ਵੱਖ ਟੀਮਾ ਬਣਾਈਆ ਅਤੇ ਮੁਕੱਦਮਾ ਦੀ ਤਫਤੀਸ ਵਿਗਿਆਨਿਕ/ਟੈਕਨੀਕਲ ਢੰਗਾਂ ਨਾਲ ਅਮਲ ਵਿੱਚ ਲਿਆਦੀ।
ਇਸ ਤੋਂ ਬਾਅਦ ਮਿਤੀ 28.01.2024 ਨੂੰ ਉਕਤ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਕਾਸ਼ਜੋਤ ਸਿੰਘ ਉਰਫ ਅਕਾਸ ਅਤੇ ਦੂਸਰਾ ਸਤਨਾਮ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਪਾਸੇ ਬੈਂਕ ਵਿੱਚੋ ਚੋਰੀ ਕੀਤਾ ਸਮਾਨ 2 ਲੈਪਟੋਪ ਸਮੇਤ ਚਾਰਜਰ ਅਤੇ ਇੱਕ ਡੱਬਲ ਬੈਰਲ ਹਾਕੀ, 12 ਬੋਰ ਰਾਇਫਲ ਬਰਾਮਦ ਕੀਤਾ। ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।ਜ਼ਿਕਰ ਕਰ ਦਈਏ ਕਿ ਅਕਾਸ਼ਜੋਤ ਤੇ ਪਹਿਲਾ ਮਾਮਲਾ ਦਰਜ ਹੈ। ਹਾਲਾਂਕਿ ਸਤਨਾਮ ਸਿੰਘ ਖਿਲਾਫ ਪਹਿਲਾ ਕੋਈ ਮਾਮਲਾ ਦਰਜ ਨਹੀਂ ਹੈ।