:

ਖੇਤਾਂ ਚੋਂ ਪੁਲਿਸ ‘ਤੇ ਗੋਲ਼ੀਆਂ ਚਲਾਉਂਦਾ ਬਦਮਾਸ਼ ਫ਼ਰਾਰ, ਪੁਲਿਸ ਨੇ ਇਲਾਕਾ ਕੀਤਾ ਸੀਲwww.samacharpunjab.com


ਪੰਜਾਬ ਪੁਲਿਸ ਵੱਲੋਂ ਲਗਾਤਾਰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕਾਰਵਾਈ ਕਰ ਰਹੀ ਹੈ। ਇਸ ਤਹਿਤ ਪੁਲਿਸ ਦੀ ਪਿੰਡ ਘਰਿਆਲਾ ਵਿਖੇ ਮੁਕਾਬਲਾ ਹੋਇਆ ਹੈ। ਇਸ ਮੌਕੇ ਪਿੱਛਾਂ ਕਰਦਿਆਂ ਤੋਂ ਬਦਮਾਸ਼ ਦੀ ਸਫਿਵਟ ਕਾਰ ਖੇਤਾਂ ਵਿੱਚ ਡਿੱਗ ਗਈ ਜਿਸ ਤੋਂ ਬਾਅਦ ਉਹ ਪੁਲਿਸ ਉੱਤੇ ਗੋਲ਼ੀਆਂ ਚਲਾਉਂਦਾ ਵਾਹਨੋਂ-ਵਾਹਨੀ ਭੱਜ ਗਿਆ ਜਿਸ ਦੀ ਪੁਲਿਸ ਵੱਲੋਂ ਤਲਾਸ਼ ਕੀਤਾ ਜਾ ਰਹੀ ਹੈ।ਦਰਅਸਲ,ਪਿੰਡ ਘਰਿਆਲਾ ਵਿਖੇ  ਸ਼ਵਿਫਟ ਕੁਾਰ ਸਵਾਰ ਵਿਅਕਤੀਆਂ ਨਾਲ ਪੁਲਿਸ ਦੀ ਮੁਠਭੇੜ ਹੋਈ ਹੈ ਜਿਸ ਵਿੱਚ ਦੋਵਾਂ ਧਿਰਾਂ ਵਿਚਾਲੇ ਗੋਲ਼ੀਆਂ ਚੱਲੀਆਂ ਹਨ। ਜਾਣਕਾਰੀ ਮੁਤਾਬਕ, ਕਾਰ ਸਵਾਰਾਂ ਦੇ ਮਗਰ ਇਨਕਾਊਂਟਰ ਇੰਟੈਲੀਜੈਂਸ ਲੱਗੀ ਹੋਈ ਸੀ ਜਿਸ ਤੋਂ ਬਾਅਦ ਇਹ ਕਾਰ ਖੇਤਾਂ ਵਿੱਚ ਪਲਟ ਗਈ ਜਿਸ ਤੋਂ ਬਾਅਦ ਕਾਰ ਸਵਾਰ ਪੁਲਿਸ ਉੱਤੇ ਗੋਲ਼ੀਆਂ ਚਲਾਉਂਦਾ ਮੌਕੇ ਤੋਂ ਫਰਾਰ ਹੋ ਗਿਆ।ਫਿਲਹਾਲ ਇਲਾਕੇ ਵਿੱਚ ਪੁਲਿਸ ਵੱਲੋਂ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਹੈ ਅਤੇ ਮੌਕੇ ਤੇ ਜ਼ਿਲ੍ਹਾ ਤਰਨ ਤਾਰਨ ਦੇ ਐਸਐਸਪੀ ਅਸ਼ਵਨੀ ਕਪੂਰ ਵੀ ਪਹੁੰਚੇ ਜਿਨਾਂ ਵੱਲੋਂ ਇਸ ਦੀ ਭਾਲ ਕੀਤੀ ਜਾ ਰਹੀ ਹੈ                                                                                                                                                                                                                                                       sourceABPnews