ਬਰਨਾਲਾ ਪੁਲਿਸ ਨੇ ਛੋਟੀ ਬੱਚੀ ਨਾਲ ਸ਼ਰਮਨਾਕ ਕਾਰਾ ਕਰਨ ਵਾਲੇ ਨੂੰ ਕੀਤਾ ਗ੍ਰਿਫ਼ਤਾਰwww.samacharpunjab.com
- Repoter 11
- 31 Jan, 2024 03:08
ਬਰਨਾਲਾ ਪੁਲਿਸ ਨੇ ਯੂਪੀ ਦੀ ਰਹਿਣ ਵਾਲੀ ਛੋਟੀ ਬੱਚੀ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦਈਏ ਕਿ ਮੁਲਜ਼ਮ ਨੇ ਬਰਨਾਲਾ ਵਿੱਚ 29 ਦਸੰਬਰ ਨੂੰ ਇੱਕ ਲੜਕੀ ਨਾਲ ਬਲਾਤਕਾਰ ਕਰਕੇ ਉਸ ਨੂੰ ਗਰਭਵਤੀ ਕਰ ਦਿੱਤਾ ਸੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਪੁਲਿਸ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ 29 ਦਸੰਬਰ ਨੂੰ ਬਰਨਾਲਾ ਵਿਖੇ ਇੱਕ ਲੜਕੀ ਨਾਲ ਜਬਰ-ਜ਼ਨਾਹ ਦੀ ਘਟਨਾ ਵਾਪਰੀ ਸੀ।ਇਸ ਸਬੰਧੀ ਸਬੰਧਿਤ ਪੁਲਿਸ ਨੇ ਇੱਕ ਅਣਪਛਾਤੇ ਵਿਅਕਤੀ ਖਿਲਾਫ਼ ਬਲਾਤਕਾਰ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਉੱਥੇ ਹੀ ਪੁਲਿਸ ਨੂੰ ਸ਼ੱਕ ਜ਼ਾਹਰ ਕੀਤਾ ਗਿਆ ਕਿ ਇਸ ਮਾਮਲੇ ਦਾ ਮੁਲਜ਼ਮ ਸ਼ਿਕਾਇਤਕਰਤਾਵਾਂ ਵਿੱਚੋਂ ਇੱਕ ਹੈ। ਇਸ ਜਾਂਚ ਤੋਂ ਬਾਅਦ ਕਥਿਤ ਦੋਸ਼ੀ ਸ਼ਿਕਾਇਤਕਰਤਾਵਾਂ 'ਚ ਪਾਇਆ ਗਿਆ, ਜੋ ਸ਼ਿਕਾਇਤਕਰਤਾ ਧਿਰ ਨੂੰ ਨਾਲ ਲੈ ਕੇ ਪੁਲਿਸ ਕੋਲ ਆਉਂਦਾ ਰਹਿੰਦਾ ਸੀ।ਇਸ ਤੋਂ ਬਾਅਦ ਪੁਲਿਸ ਪਾਰਟੀ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ। ਅਦਾਲਤ ਅਤੇ ਉੱਚ ਪੁਲਿਸ ਅਧਿਕਾਰੀਆਂ ਦੇ ਹੁਕਮਾਂ ’ਤੇ ਪੁਲਿਸ ਪਾਰਟੀ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਯੂ.ਪੀ ਗਈ ਅਤੇ ਮੁਲਜ਼ਮ ਨੂੰ ਯੂਪੀ ਦੇ ਭਦੋਈ ਜ਼ਿਲ੍ਹੇ ਦੇ ਔਰੋਈ ਥਾਣੇ ਅਧੀਨ ਪੈਂਦੇ ਪਿੰਡ ਪਠਾਣੇ ਤੋਂ ਹਿਰਾਸਤ ਵਿੱਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਬਰਨਾਲਾ ਲਿਆ ਕੇ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। sourceABPnews