ਲੁਧਿਆਣਾ ਕੇਂਦਰੀ ਜੇਲ੍ਹ ਮੁੜ ਸੁਰਖੀਆਂ 'ਚ, ਕੈਦੀਆਂ ਨੇ ਪੁੱਟੀ ਕੰਧ, ਜਾਂਚ ਦੌਰਾਨ ਹੋਇਆ ਖ਼ੁਲਾਸਾwww.samacharpunjab.com
- Repoter 11
- 05 Feb, 2024 03:53
ਲੁਧਿਆਣਾ ਜੇਲ੍ਹ ਵਿੱਚ ਬੰਦ ਕੈਂਦੀਆਂ ਵਲੋਂ ਜੇਲ੍ਹ ਦੀ ਕੰਧ ਪੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਮੁਲਜ਼ਮ ਆਪਣੀ ਕੋਸ਼ਿਸ਼ ਵਿੱਚ ਕਾਮਯਾਬ ਨਹੀਂ ਹੋ ਸਕੇ।ਇਸ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਪ੍ਰੇਮਚੰਦ ਉਰਫ਼ ਮਿਥੁਨ ਅਤੇ ਸਰਬ ਉਰਫ ਬਕਰੂ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾਂ 'ਤੇ ਬਾਥਰੂਮ ਦੇ ਅੰਦਰ ਬਣੇ ਕੰਧ ਦੀਆਂ 8-10 ਇੱਟਾਂ ਕੱਢਣ ਦਾ ਦੋਸ਼ ਹੈ।ਉਨ੍ਹਾਂ ਨੇ ਇਦਾਂ ਕਰਕੇ ਜੇਲ੍ਹ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਜੇਲ੍ਹ ਦੇ ਨਿਯਮਾਂ ਦਾ ਉਲੰਘਣ ਕੀਤਾ। ਇਸ ਗੱਲ ਦਾ ਖ਼ੁਲਾਸਾ ਉਦੋਂ ਹੋਇਆ, ਜਦੋਂ ਜੇਲ੍ਹ ਦੀ ਜਾਂਚ ਕੀਤੀ ਗਈ। ਫਿਲਹਾਲ ਦੋਵੇਂ ਕੈਦੀ ਹਿਰਾਸਤ ਵਿੱਚ ਹਨ। sourceABPnews