:

ਬਰਨਾਲਾ ਦੇ ਕਸਬਾ ਧਨੌਲਾ 'ਚ ਖੇਤ ਲਈ ਨਹਿਰੀ ਪਾਣੀ ਨੂੰ ਲੈ ਕੇ ਕਤਲ


ਬਰਨਾਲਾ ਦੇ ਕਸਬਾ ਧਨੌਲਾ 'ਚ ਖੇਤ ਲਈ ਨਹਿਰੀ ਪਾਣੀ ਨੂੰ ਲੈ ਕੇ ਕਤਲ


ਪਿਓ-ਪੁੱਤ ਨੇ ਨੌਜਵਾਨ ਦਾ ਕਤਲ ਕਰ ਦਿੱਤਾ

ਮ੍ਰਿਤਕ ਬਿੱਟੂ ਸਿੰਘ (35) ਪੁੱਤਰ ਸੁਖਦੇਵ ਸਿੰਘ ਵਾਸੀ ਅਕਾਲਗੜ੍ਹ ਕੋਠੇ (ਧਨੌਲਾ) ਠੇਕੇ 'ਤੇ ਜ਼ਮੀਨ 'ਤੇ ਖੇਤੀਬਾੜੀ ਕਰਦਾ ਸੀ।

ਅੱਜ ਦਿਨ ਵੇਲੇ ਆਪਣੇ ਖੇਤ ਨੂੰ ਪਾਣੀ ਦੇਣ ਨੂੰ ਲੈ ਕੇ ਗੁਆਂਢੀ ਨਾਲ ਝਗੜਾ ਹੋ ਗਿਆ ਅਤੇ ਗੁਆਂਢੀ ਪਿਓ-ਪੁੱਤ ਨੇ ਉਸ ਦਾ ਕਤਲ ਕਰ ਦਿੱਤਾ।

ਥਾਣਾ ਧਨੌਲਾ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਰਕਾਰੀ ਹਸਪਤਾਲ ਬਰਨਾਲਾ ਪਹੁੰਚਾਇਆ।

ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਬਿਆਨਾਂ 'ਤੇ ਦੋਸ਼ੀ ਪਿਓ-ਪੁੱਤ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਬਿੱਟੂ ਸਿੰਘ ਪ੍ਰਾਚੀਨ ਹਨੂੰਮਾਰ ਮੰਦਰ ਧਨੌਲਾ ਨੇੜੇ ਖੇਤੀ ਕਰਦਾ ਸੀ। ਅੱਜ ਕਰੀਬ 11 ਵਜੇ ਉਹ ਆਪਣੇ ਝੋਨੇ ਦੇ ਖੇਤ ਨੂੰ ਨਹਿਰੀ ਪਾਣੀ ਲਗਾ ਰਿਹਾ ਸੀ। 

ਅੱਜ ਕਰੀਬ 11 ਵਜੇ ਉਹ ਆਪਣੇ ਝੋਨੇ ਦੇ ਖੇਤ ਵਿੱਚ ਨਹਿਰੀ ਪਾਣੀ ਲਗਾ ਰਿਹਾ ਸੀ। ਇਸ ਦੌਰਾਨ ਖੇਤ ਦੇ ਗੁਆਂਢੀ ਭੁਪਿੰਦਰ ਸਿੰਘ ਅਤੇ ਉਸ ਦੇ ਪਿਤਾ ਮੁਖਤਿਆਰ ਸਿੰਘ ਭੋਲਾ ਦੀ ਬਿੱਟੂ ਸਿੰਘ ਨਾਲ ਨਹਿਰੀ ਪਾਣੀ ਨੂੰ ਲੈ ਕੇ ਲੜਾਈ ਹੋ ਗਈ। ਇਸ ਦੌਰਾਨ ਖੇਤ ਦੇ ਮਾਲਕ ਨੇ ਵੀ ਝਗੜਾ ਰੋਕਣ ਦੀ ਕੋਸ਼ਿਸ਼ ਕੀਤੀ ਪਰ ਦੋਵਾਂ ਪਿਉ-ਪੁੱਤਰ ਨੇ ਬਿੱਟੂ ਸਿੰਘ ਦੇ ਪੇਟ ਵਿੱਚ ਚਾਕੂ ਮਾਰ ਦਿੱਤਾ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬਲਜਿੰਦਰ ਸਿੰਘ (ਮ੍ਰਿਤਕ ਦਾ ਭਰਾ) ਗੁਰਮੀਤ ਸਿੰਘ (ਮ੍ਰਿਤਕ ਦਾ ਗੁਆਂਢੀ)

ਉਥੇ ਹੀ ਖੇਤ ਦੇ ਮਾਲਕ ਸੁਖਦੇਵ ਸਿੰਘ ਨੇ ਦੱਸਿਆ ਕਿ ਬਿੱਟੂ ਸਿੰਘ ਅਤੇ ਮੁਖਤਿਆਰ ਸਿੰਘ ਵਿਚਕਾਰ ਨਹਿਰ ਦੇ ਪਾਣੀ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਜਿਸ ਨੂੰ ਉਨ੍ਹਾਂ ਨੇ ਪਹਿਲਾਂ ਸਮਝਾ ਕੇ ਸੁਲਝਾ ਲਿਆ ਸੀ। ਪਰ ਬਾਅਦ ਵਿਚ ਮੁਖਤਿਆਰ ਸਿੰਘ ਨੇ ਦੁਬਾਰਾ ਲੜਾਈ ਲਈ ਲਲਕਾਰਿਆ ਅਤੇ ਝਗੜੇ ਵਿਚ ਬਿੱਟੂ ਸਿੰਘ ਨੂੰ ਚਾਕੂ ਮਾਰ ਕੇ ਮਾਰ ਦਿੱਤਾ ਗਿਆ। ਸੁਖਦੇਵ ਸਿੰਘ (ਖੇਤ ਮਾਲਕ) ਇਸ ਸਬੰਧੀ ਥਾਣਾ ਧਨੌਲਾ ਦੇ ਐਸ.ਐਚ.ਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬਰਨਾਲਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ। ਪੁਲਿਸ ਨੇ ਮ੍ਰਿਤਕ ਦੇ ਵਾਰਸਾਂ ਦੇ ਬਿਆਨ ਦਰਜ ਕਰਕੇ ਮੁਖਤਿਆਰ ਸਿੰਘ ਅਤੇ ਉਸਦੇ ਲੜਕੇ ਭੁਪਿੰਦਰ ਸਿੰਘ ਖਿਲਾਫ਼ ਧਾਰਾ 302 ਤਹਿਤ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |