:

69ਵੀ ਸਕੂਲ ਖੇਡਾਂ ਜੋਨ ਪੱਧਰ ਕ੍ਰਿਕੇਟ ਮੁਕਾਬਲੇ ਵਿਚ ਗੋਲ੍ਡ ਮੈਡਲ ਜਿੱਤਿਆ । ਜੋਨ ਪੱਧਰ ਕ੍ਰਿਕੇਟ ਮੁਕਾਬਲੇ ਵਿਚ ਟੰਡਨ ਸਕੂਲ ਪਹਿਲੇ ਸਥਾਨ ਰਿਹਾ।


69ਵੀ ਸਕੂਲ ਖੇਡਾਂ ਜੋਨ ਪੱਧਰ ਕ੍ਰਿਕੇਟ ਮੁਕਾਬਲੇ ਵਿਚ ਗੋਲ੍ਡ ਮੈਡਲ ਜਿੱਤਿਆ ।

ਜੋਨ ਪੱਧਰ ਕ੍ਰਿਕੇਟ ਮੁਕਾਬਲੇ ਵਿਚ ਟੰਡਨ ਸਕੂਲ ਪਹਿਲੇ ਸਥਾਨ ਰਿਹਾ।

ਟੰਡਨ ਸਕੂਲ ਦੇ 09 ਵਿਦਿਆਰਥੀ ਜਿਲ੍ਹੇ ਪੱਧਰ ਲਈ ਚੁਣੇ ਗਏ।

ਇਲਾਕੇ ਦੀ ਪ੍ਰਸਿੱਧ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ
69ਵੀ ਸਕੂਲ ਖੇਡਾਂ ਦੇ ਸੰਧੂ ਪੱਤੀ ਜੋਨ ਪੱਧਰ ਦੇ ਕ੍ਰਿਕੇਟ ਮੁਕਾਬਲੇ ਜੋ ਐਮ ਸੀ ਸੀ ਏ ਐਕਡਮੀ ਵਿਖੇ ਕਰਵਾਏ ਗਏ। ਜਿਸ ਵਿੱਚ ਵੱਖ-ਵੱਖ ਸਕੂਲਾਂ ਦੀਆਂ ਕ੍ਰਿਕੇਟ ਟੀਮਾਂ ਨੇ ਭਾਗ ਲਿਆ। ਟੰਡਨ ਇੰਟਰਨੈਸ਼ਨਲ ਸਕੂਲ ਵੱਲੋਂ ਅੰਤਰ 14 ਸਾਲ ਲੜਕੇ ਦੀ ਟੀਮ ਨੇ ਭਾਗ ਲਿਆ ਅਤੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਇਸ ਟੂਰਨਾਮੈਂਟ ਵਿੱਚ ਟੰਡਨ ਇੰਟਰਨੈਸ਼ਨਲ ਸਕੂਲ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਿਲ ਕਰਕੇ ਗੋਲ੍ਡ ਮੈਡਲ ਜਿੱਤਿਆ ।
ਟੰਡਨ ਸਕੂਲ ਦੇ 09 ਵਿਦਿਆਰਥੀ ਗੁਰਜਾਪ ਸਿੰਘ ,ਰਾਘਵ ਵਰਮਾ , ਰਿਹਾਨ ਸ਼ਰਮਾ ,ਗੁਰਪ੍ਰੀਤ ਸਿੰਘ ,ਹਾਰਸ਼ਿਤ ਮਨੂਰ ,ਹਿਤੇਸ਼ ਵਰਮਾ ,ਜਾਵਨਪ੍ਰੀਤ ਸਿੰਘ ,ਮੰਤਜ ਸਿੰਘ ਅਤੇ ਨੌਨਿਹਾਲ ਸਿੰਘ ਜਿਲ੍ਹੇ ਪੱਧਰ ਲਈ ਚੁਣੇ ਗਏ।


ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਸ਼ਲ ਜੀ ਨੇ ਜੇਤੂ ਵਿਦਿਆਰਥੀਆਂ ਨੂੰ ਅਤੇ ਸਕੂਲ ਦੇ ਕੋਚ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕੋਚ ਰੋਹਨ ਸ਼ਰਮਾ , ਕੋਚ ਰਾਹੁਲ ਸ਼ਰਮਾ ਅਤੇ ਬੱਚਿਆਂ ਦੀ ਅਣਥੱਕ ਮਿਹਨਤ ਸਦਕਾ ਬੱਚਿਆਂ ਨੇ ਵਧੀਆ ਪ੍ਰਦਰਸ਼ਨ ਕੀਤਾ। ਸਕੂਲ ਲਈ ਬੜੀ ਹੀ ਖੁਸ਼ੀ ਦੀ ਗੱਲ ਹੈ, ਕਿ ਜੋਨ ਪੱਧਰ ਕ੍ਰਿਕੇਟ ਮੁਕਾਬਲੇ ਵਿੱਚ ਲੜਕਿਆਂ ਦੀ ਟੀਮ ਨੇ ਗੋਲ੍ਡ ਮੈਡਲ ਜਿੱਤ ਕੇ ਟੰਡਨ ਸਕੂਲ ਦਾ ਨਾਮ ਰੋਸ਼ਨ ਕੀਤਾ। ਮੈਡਮ ਨੇ 09 ਵਿਦਿਆਰਥੀਆਂ ਨੂੰ ਜ਼ਿਲ੍ਹਾ ਪੱਧਰ ਮੁਕਾਬਲੇ ਲਈ ਚੁਣੇ ਜਾਨ ਤੇ ਉਹਨਾਂ ਦਾ ਹੌਸਲਾ ਵਧਾਇਆ ਅਤੇ ਕਿਹਾ ਕਿ ਜਿਲ੍ਹੇ ਪੱਧਰ ਕ੍ਰਿਕੇਟ ਦੇ ਮੁਕਾਬਲੇ ਵਿੱਚ ਇਸ ਤੋਂ ਵੀ ਵਧੀਆ ਪ੍ਰਦਰਸ਼ਨ ਕਰਕੇ ਸਕੂਲ ਦਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ ।

ਸਕੂਲ ਦੇ ਡਰੈਕਟਰ ਸ਼੍ਰੀ ਸ਼ਿਵ ਸਿੰਗਲਾ ਜੀ ਨੇ ਜੇਤੂ ਵਿਦਿਆਰਥੀਆਂ ਨੂੰ ਗੋਲ੍ਡ ਮੈਡਲ ਜਿੱਤਣ ਅਤੇ ਜ਼ਿਲ੍ਹਾ ਪੱਧਰ ਕ੍ਰਿਕੇਟ ਮੁਕਾਬਲੇ ਲਈ ਚੁਣੇ ਜਾਨ ਦੀ ਬਧਾਈ ਦਿਤੀ ਅਤੇ ਭਵਿੱਖ ਲਈ ਹੋਰ ਅਗੇ ਵਧਣ ਦੀ ਪ੍ਰੇਰਨਾ ਵੀ ਦਿਤੀ।

ਸਿੰਗਲਾ ਜੀ ਨੇ ਕਿਹਾ ਕਿ ਅੱਜ ਸਾਡੇ ਵਿਦਿਆਰਥੀਆਂ ਹਰ ਖੇਡ ਵਿੱਚ ਮੈਡਲ ਜਿੱਤ ਰਹੇ ਹਨ। ਖੇਡਾਂ ਨਾਲ ਬੱਚਿਆਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ਼ ਹੁੰਦਾ ਹੈ। ਇਸ ਕਰਕੇ ਟੰਡਨ ਸਕੂਲ ਆਪਣੇ ਬੱਚਿਆਂ ਦਾ ਹਰ ਪੱਖ ਮਜਬੂਤ ਕਰਨ ਵਿਚ ਲੱਗਿਆ ਹੋਇਆ ਹੈ। ਖੇਡਾਂ ਨੂੰ ਬੇਹਤਰ ਬਣਾਉਣ ਲਈ ਤਜਰਵੇ ਕਾਰ ਕੋਚ ਵੀ ਹਨ । ਜੋ ਵਿਦਿਆਰਥੀਆਂ ਨੂੰ ਸਵੇਰੇ - ਸ਼ਾਮ ਕੜੀ ਮਿਹਨਤ ਕਰਵਾਉਂਦੇ ਹਨ। ਜਿਸ ਨਾਲ ਵਿਦਿਆਰਥੀਆਂ ਨੂੰ ਹੋਰ ਨਿਖਾਰ ਮਿਲਦਾ ਹੈ । ਇਸ ਜਿੱਤ ਲਈ ਸਕੂਲ ਦੇ ਕੋਚ ਨੂੰ ਵਧਾਈ ਦਿਤੀ ਤੇ ਕਿਹਾ ਕਿ ਬੱਚਿਆਂ ਵਿਚ ਹੋਰ ਜੋਸ਼ ਭਰਨ ਤਾਂ ਜੋ ਵਿਦਿਆਰਥੀ ਹੋਰ ਵਧੀਆ ਪ੍ਰਦਰਸ਼ਨ ਕਰਨ ਅਤੇ ਆਪਣੇ ਭਵਿੱਖ ਨੂੰ ਉੱਜਵਲ ਬਣਾ ਸਕਣ ਅਤੇ ਸਕੂਲ ਦਾ ਨਾਲ ਸੁਨਹਿਰੇ ਅੱਖਰਾਂ ਵਿਚ ਲਿਖਾਉਣ।

ਤਾਜ਼ਾ ਖ਼ਬਰਾਂ
Gallery
Tags
Social Media