ਦੁਨੀਆ ਦਾ ਸਭ ਤੋਂ ਵੱਡਾ ਕ੍ਰਿਪਟੋਕਰੰਸੀ ਐਕਸਚੇਂਜ ਬਾਈਨੈਂਸ ਹੈਕ: ਇਤਿਹਾਸ ਦੀ ਸਭ ਤੋਂ ਵੱਡੀ ਹੈਕਿੰਗ 'ਚ 50 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਕ੍ਰਿਪਟੋ ਚੋਰੀ, ਡਿਪਾਜ਼ਿਟ ਅਤੇ ਵਿਡ੍ਰੌਲ 'ਤੇ ਲੱਗੀ ਰੋਕ
- Admin Default
- 30 Oct, 2026 12:43
ਦੁਨੀਆ ਦਾ ਸਭ ਤੋਂ ਵੱਡਾ ਕ੍ਰਿਪਟੋਕਰੰਸੀ ਐਕਸਚੇਂਜ ਬਾਈਨੈਂਸ ਹੈਕ: ਇਤਿਹਾਸ ਦੀ ਸਭ ਤੋਂ ਵੱਡੀ ਹੈਕਿੰਗ 'ਚ 50 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਕ੍ਰਿਪਟੋ ਚੋਰੀ, ਡਿਪਾਜ਼ਿਟ ਅਤੇ ਵਿਡ੍ਰੌਲ 'ਤੇ ਲੱਗੀ ਰੋਕ
ਨਵੀਂ ਦਿੱਲੀ
ਦੁਨੀਆ ਦਾ ਸਭ ਤੋਂ ਵੱਡਾ ਕ੍ਰਿਪਟੋਕਰੰਸੀ ਐਕਸਚੇਂਜ ਬਾਈਨੈਂਸ (Binance) ਇੱਕ ਵੱਡੀ ਸੰਨ੍ਹਮਾਰੀ ਦਾ ਸ਼ਿਕਾਰ ਹੋ ਗਿਆ ਹੈ, ਜਿਸ ਨੂੰ ਕ੍ਰਿਪਟੋ ਇੰਡਸਟਰੀ ਦੇ ਇਤਿਹਾਸ ਦੀ ਸਭ ਤੋਂ ਵੱਡੀ ਹੈਕਿੰਗ ਮੰਨਿਆ ਜਾ ਰਿਹਾ ਹੈ। ਕ੍ਰਿਪਟੋ ਐਨਾਲਿਟਿਕਸ ਫ਼ਰਮਾਂ ਗਲਾਸਨੋਡ ਅਨੁਸਾਰ 5.3 ਬਿਲੀਅਨ ਡਾਲਰ ਅਤੇ ਚੇਨਾਲਿਸਿਸ ਅਨੁਸਾਰ 5.9 ਬਿਲੀਅਨ ਡਾਲਰ (ਲਗਭਗ 50 ਹਜ਼ਾਰ ਕਰੋੜ ਰੁਪਏ) ਤੋਂ ਵੱਧ ਦੀ ਕ੍ਰਿਪਟੋਕਰੰਸੀ ਚੋਰੀ ਹੋਣ ਦਾ ਅਨੁਮਾਨ ਹੈ। ਹੈਕਰਾਂ ਵੱਲੋਂ ਬਾਈਨੈਂਸ ਦੇ ਸੁਰੱਖਿਆ ਪ੍ਰਬੰਧਾਂ ਨੂੰ ਤੋੜ ਕੇ ਡਿਜੀਟਲ ਲੌਕਰ ਵਿੱਚੋਂ ਹਜ਼ਾਰਾਂ ਕਰੋੜ ਰੁਪਏ ਦੇ ਕ੍ਰਿਪਟੋ ਕੋਇਨ ਚੋਰੀ ਕਰਨ ਦੀ ਜਾਣਕਾਰੀ ਸਾਹਮਣੇ ਆਉਂਦਿਆਂ ਹੀ ਕੰਪਨੀ ਨੇ ਤੁਰੰਤ ਡਿਪਾਜ਼ਿਟ ਅਤੇ ਵਿਡ੍ਰੌਲ ਦੀਆਂ ਸੇਵਾਵਾਂ 'ਤੇ ਰੋਕ ਲਗਾ ਦਿੱਤੀ ਹੈ। ਇਸ ਵੱਡੀ ਚੋਰੀ ਤੋਂ ਬਾਅਦ ਬਿਟਕੋਇਨ ਸਮੇਤ ਹੋਰ ਮੁੱਖ ਕ੍ਰਿਪਟੋਕਰੰਸੀਆਂ ਦੀਆਂ ਕੀਮਤਾਂ ਵਿੱਚ 5 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਹ ਘਟਨਾ ਸਾਲ 2025 ਵਿੱਚ ਦੁਬਈ ਦੇ ਬਾਈਬਿਟ (Bybit) ਐਕਸਚੇਂਜ ਵਿੱਚ ਉੱਤਰੀ ਕੋਰੀਆਈ ਹੈਕਰਾਂ ਵੱਲੋਂ ਕੀਤੀ ਗਈ 1.5 ਬਿਲੀਅਨ ਡਾਲਰ (14 ਹਜ਼ਾਰ ਕਰੋੜ ਰੁਪਏ) ਦੀ ਹੈਕਿੰਗ ਨਾਲੋਂ ਲਗਭਗ ਚਾਰ ਗੁਣਾ ਵੱਡੀ ਹੈ। ਬਾਈਨੈਂਸ ਵੱਲੋਂ ਅਜੇ ਤੱਕ ਚੋਰੀ ਹੋਈ ਕ੍ਰਿਪਟੋ ਦੀ ਅਧਿਕਾਰਤ ਰਕਮ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ, ਪਰ ਇਸ ਵੱਡੇ ਸੁਰੱਖਿਆ ਫੇਲ੍ਹਅਰ ਕਾਰਨ ਪੂਰੀ ਦੁਨੀਆ ਦੇ ਕ੍ਰਿਪਟੋ ਨਿਵੇਸ਼ਕਾਂ ਵਿੱਚ ਖ਼ੌਫ਼ ਦਾ ਮਾਹੌਲ ਹੈ।
---
Binance, the world's largest cryptocurrency exchange, suffered the biggest hack in crypto history with analytics firms estimating over $5 billion (₹50,000 crore) stolen, leading to suspended transactions and a 5% crypto market drop.
दुनिया का सबसे बड़ा क्रिप्टो एक्सचेंज बायनेंस हैक होने से करीब 50 हजार करोड़ रुपये से ज्यादा की क्रिप्टो चोरी का अनुमान है, जिसके बाद डिपॉजिट व विड्रॉल रोक दिए गए हैं.
Binance crypto exchange hack news, World biggest crypto hacking Binance 2026, Binance deposit withdrawal stop updates, Bitcoin crash crypto theft news







