:

ਪੰਜਾਬ ਸਮੇਤ ਦੇਸ਼ ਭਰ ਵਿੱਚ ਅਮੁਲ ਅਤੇ ਮਦਰ ਡੇਅਰੀ ਦੇ ਦੁੱਧ ਹੋਏ ਮਹਿੰਗੇ: 2 ਤੋਂ 4 ਰੁਪਏ ਪ੍ਰਤੀ ਲੀਟਰ ਤੱਕ ਵਧੀਆਂ ਕੀਮਤਾਂ, ਰਸੋਈ ਦਾ ਬਜਟ ਪ੍ਰਭਾਵਿਤ


ਪੰਜਾਬ ਸਮੇਤ ਦੇਸ਼ ਭਰ ਵਿੱਚ ਅਮੁਲ ਅਤੇ ਮਦਰ ਡੇਅਰੀ ਦੇ ਦੁੱਧ ਹੋਏ ਮਹਿੰਗੇ: 2 ਤੋਂ 4 ਰੁਪਏ ਪ੍ਰਤੀ ਲੀਟਰ ਤੱਕ ਵਧੀਆਂ ਕੀਮਤਾਂ, ਰਸੋਈ ਦਾ ਬਜਟ ਪ੍ਰਭਾਵਿਤ


ਪੰਜਾਬ


ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਅਮੁਲ ਦੁੱਧ ਦੀਆਂ ਕੀਮਤਾਂ ਵਿੱਚ 2 ਤੋਂ 4 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ, ਜੋ ਕਿ 12 ਨਵੰਬਰ 2026 ਤੋਂ ਲਾਗੂ ਹੋ ਚੁੱਕਾ ਹੈ। ਕੰਪਨੀ ਵੱਲੋਂ ਦੁੱਧ ਦੀਆਂ ਵੱਖ-ਵੱਖ ਵਰਾਇਟੀਆਂ ਦੇ ਦਾਅ ਵਧਾਏ ਜਾਣ ਕਾਰਨ ਆਮ ਖਪਤਕਾਰਾਂ ਦਾ ਰਸੋਈ ਬਜਟ ਸਿੱਧਾ ਪ੍ਰਭਾਵਿਤ ਹੋਵੇਗਾ। ਅਮੁਲ ਦੀ ਮੂਲ ਸੰਸਥਾ ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF) ਮੁਤਾਬਕ ਪਿਛਲੇ ਇੱਕ ਸਾਲ ਵਿੱਚ ਹਰੇ ਅਤੇ ਸੁੱਕੇ ਚਾਰੇ, ਮੱਕਾ ਤੇ ਪਸ਼ੂ ਆਹਾਰ ਦੀਆਂ ਕੀਮਤਾਂ ਦੇ ਨਾਲ-ਨਾਲ ਪੈਕੇਜਿੰਗ ਸਮੱਗਰੀ ਅਤੇ ਈਂਧਨ ਮਹਿੰਗਾ ਹੋਣ ਕਾਰਨ ਪਰਿਵਹਨ ਤੇ ਸਪਲਾਈ ਦਾ ਖਰਚਾ ਕਾਫ਼ੀ ਵਧ ਗਿਆ ਹੈ।
ਕੰਪਨੀ ਦਾ ਕਹਿਣਾ ਹੈ ਕਿ ਖਪਤਕਾਰਾਂ ਵੱਲੋਂ ਦਿੱਤੇ ਜਾਂਦੇ ਹਰ ਰੁਪਏ ਵਿੱਚੋਂ ਕਰੀਬ 80 ਪੈਸੇ ਦੁੱਧ ਉਤਪਾਦਕ ਕਿਸਾਨਾਂ ਨੂੰ ਮਿਲਦੇ ਹਨ, ਅਤੇ ਦੁੱਧ ਦੀ ਖਰੀਦ ਲਾਗਤ ਵਧਣ ਕਾਰਨ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਉਚਿਤ ਮੁੱਲ ਦੇਣ ਲਈ ਇਹ ਕੀਮਤਾਂ ਸੋਧੀਆਂ ਗਈਆਂ ਹਨ। ਅਮੁਲ ਤੋਂ ਬਾਅਦ ਮਦਰ ਡੇਅਰੀ ਨੇ ਵੀ 12 ਨਵੰਬਰ ਤੋਂ ਦੁੱਧ ਦੀਆਂ ਕੀਮਤਾਂ ਵਿੱਚ 2 ਤੋਂ 4 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਕਰ ਦਿੱਤਾ ਹੈ, ਜਿਸ ਦਾ ਅਸਰ ਦੇਸ਼ ਭਰ ਦੇ ਆਮ ਲੋਕਾਂ 'ਤੇ ਪਵੇਗਾ।
ਨਵੀਆਂ ਕੀਮਤਾਂ ਤਹਿਤ ਅਮੁਲ ਤਾਜ਼ਾ (ਟੋਂਡ ਮਿਲਕ) ਜੋ ਪਹਿਲਾਂ 60 ਰੁਪਏ ਪ੍ਰਤੀ ਲੀਟਰ ਸੀ, ਹੁਣ 62 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਅਮੁਲ ਗੋਲਡ (ਫੁੱਲ ਕਰੀਮੀ ਦੁੱਧ) ਦੀ ਕੀਮਤ 72 ਰੁਪਏ ਤੋਂ ਵਧਾ ਕੇ 76 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਅਮੁਲ ਗਾਂ ਦੇ ਦੁੱਧ ਦੀ ਕੀਮਤ 62 ਰੁਪਏ ਤੋਂ ਵਧ ਕੇ 65 ਰੁਪਏ ਅਤੇ ਡਬਲ ਟੋਂਡ ਦੁੱਧ ਦੀ ਕੀਮਤ 54 ਰੁਪਏ ਤੋਂ ਵਧ ਕੇ 56 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਪਰਿਵਾਰ ਰੋਜ਼ਮਰਾ ਦੀਆਂ ਲੋੜਾਂ ਲਈ ਪੈਕੇਟ ਵਾਲਾ ਦੁੱਧ ਖਰੀਦਦੇ ਹਨ, ਜਿਸ ਕਾਰਨ ਕੀਮਤਾਂ ਵਧਣ ਨਾਲ ਚਾਹ ਤੋਂ ਲੈ ਕੇ ਬੱਚਿਆਂ ਦੇ ਪਾਲਣ-ਪੋਸ਼ਣ ਤੱਕ ਦਾ ਖਰਚਾ ਵਧ ਗਿਆ ਹੈ ਅਤੇ ਇਸ ਦਾ ਸਿੱਧਾ ਅਸਰ ਘਰੇਲੂ ਬਜਟ 'ਤੇ ਪਿਆ ਹੈ।

Amul and Mother Dairy milk prices hiked by Rs 2 to 4 per litre across India including Punjab, impacting household monthly budgets.

पंजाब समेत देश भर में अमूल और मदर डेयरी का दूध 2 से 4 रुपए प्रति लीटर महंगा हुआ, आम आदमी का रसोई बजट बिगड़ा।

Amul milk price hike Punjab, Mother Dairy new rates 2026, milk price increase India, Punjab household budget news.

अमूल दूध कीमत वृद्धि, मदर डेयरी रेट लिस्ट, पंजाब समाचार, महंगाई अपडेट।

ਤਾਜ਼ਾ ਖ਼ਬਰਾਂ
Gallery
Tags
Social Media