:

ਕਿਸਾਨਾਂ ਦੀਆਂ ਗੱਲਾਂ ਦਾ ਜਵਾਬ ਦਿਓ ਭਗਵੰਤ ਮਾਨ ਜੀ ਝੂਠੇ ਇਸ਼ਤਿਹਾਰ ਨਾ ਲਾਓwww.samacharpunjab.com


ਕਿਸਾਨਾਂ ਨੇ ਕੇਂਦਰ ਦਾ ਪ੍ਰਸਤਾਵ ਠੁਕਰਾਕੇ ਮੁੜ ਤੋਂ ਦਿੱਲੀ ਕੂਚ ਦਾ ਨਾਅਰਾ ਦੇ ਦਿੱਤਾ ਹੈ ਜਿਸ ਤੋਂ ਬਾਅਦ ਇੱਕ ਵਾਰ ਮੁੜ ਤੋਂ ਟਕਰਾਅ ਵਾਲੇ ਹਲਾਤ ਬਣ ਗਏ ਹਨ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਉਹ ਕਿਸਾਨਾਂ ਦੇ ਨਾਲ ਡਟ ਕੇ ਖੜ੍ਹੇ ਹਨ। ਇਸ ਤੋਂ ਬਾਅਦ ਵਿਰੋਧੀ ਧਿਰਾਂ ਲਗਾਤਾਰ ਪੰਜਾਬ ਸਰਕਾਰ ਨੂੰ ਨਿਸ਼ਾਨੇ ਉੱਤੇ ਲੈ ਰਹੀਆਂ ਹਨ ਇੰਟਰਨੈੱਟ ਬੰਦ ਕਰਨ ਲਈ ਤੁਹਾਡੀ ਸਰਕਾਰ ਦੀ ਸਹਿਮਤੀ ਹੈ ਇਹ ਸਮਾਂ ਕਿਸਾਨਾਂ ਨਾਲ ਖੜਣ ਦਾ ਹੈ, ਭਾਜਪਾ ਨਾਲ ਨਾ ਖੜੋ।ਇਹ ਸਮਾਂ ਕਿਸਾਨਾਂ ਨਾਲ ਖੜਣ ਦਾ ਹੈ, ਭਾਜਪਾ ਨਾਲ ਨਾ ਖੜੋ।ਇਸ ਲਈ ਮੰਨਿਆ ਜਾ ਰਿਹਾ ਹੈ ਕਿ ਕਿਸਾਨ 21 ਫਰਵਰੀ ਨੂੰ ਦਿੱਲੀ ਜਾਣ ਦੀ ਕੋਸ਼ਿਸ਼ ਕਰਨਗੇ। ਉਧਰ, ਕਿਸਾਨਾਂ ਦੇ ਤੇਵਰ ਕਰਕੇ ਹਰਿਆਣਾ ਸਰਕਾਰ ਵੀ ਅਲਰਟ ਹੋ ਗਈ ਹੈ। ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹੋਰ ਸਖਤੀ ਕਰ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਸਾਰੇ ਸਰਹੱਦੀ ਰਸਤਿਆਂ 'ਤੇ 50 ਕਿਲੋਮੀਟਰ ਤੱਕ ਇਲਾਕਾ ਸੀਲ ਕਰ ਦਿੱਤਾ ਹੈ।

#farmer