:

ਕੁਵੇਲੇ ਦੀਆਂ ਟੱਕਰਾਂ : ਬਿਨ੍ਹਾਂ ਸਫ਼ਾਈ ਕੀਤੇ ਰਜਵਾਹੇ ਵਿੱਚ ਛੱਡਿਆ ਪਾਣੀ­ ਓਵਰਫ਼ਲੋ ਹੋਇਆ ਪਾਣੀ ਮੱਕੀ ਦੇ ਖੇਤਾਂ ਵਿੱਚ ਵੜਿਆ­ ਭਰੇ ਸੂਏ ’ਚ ਨਹਿਰੀ ਮਹਿਕਮਾ ਕਰ ਰਿਹੈ ਸਫ਼ਾਈ ਲਖਵੀਰ ਸਿੰਘ ਚੀਮਾ/ਪੱਤਰ ਪ੍ਰੇਰਕwww.samacharpunjab.com


ਕੁਵੇਲੇ ਦੀਆਂ ਟੱਕਰਾਂ : ਬਿਨ੍ਹਾਂ ਸਫ਼ਾਈ ਕੀਤੇ ਰਜਵਾਹੇ ਵਿੱਚ ਛੱਡਿਆ ਪਾਣੀ­ ਓਵਰਫ਼ਲੋ ਹੋਇਆ ਪਾਣੀ ਮੱਕੀ ਦੇ ਖੇਤਾਂ ਵਿੱਚ ਵੜਿਆ­ ਭਰੇ ਸੂਏ ’ਚ ਨਹਿਰੀ ਮਹਿਕਮਾ ਕਰ ਰਿਹੈ ਸਫ਼ਾਈ
ਲਖਵੀਰ ਸਿੰਘ ਚੀਮਾ/ਪੱਤਰ ਪ੍ਰੇਰਕ
ਟੱਲੇਵਾਲ­ 26 ਜੂਨ 
‘ਵੇਲੇ ਦਾ ਕੰਮ ਕੁਵੇਲੇ ਦੀਆਂ ਟੱਕਰਾਂ’ ਦੀ ਕਹਾਵਤ ਨਹਿਰੀ ਵਿਭਾਗ ’ਤੇ ਲਾਗੂ ਹੋ ਰਹੀ ਹੈ। ਪਿੰਡ ਚੀਮਾ ਦੇ ਰਜਵਾਹੇ ਦੀ ਸਫ਼ਾਈ ਕੀਤੇ ਬਿਨ੍ਹਾਂ ਮਹਿਕਮੇ ਨੇ ਪਾਣੀ ਛੱਡ ਦਿੱਤਾ। ਜਿਸ ਕਾਰਨ ਰਜਵਾਹਾ ਓਵਰਫ਼ਲੋ ਹੋ ਗਿਆ ਅਤੇ ਪਾਣੀ ਮੱਕੀ ਦੇ ਖੇਤਾਂ ਵਿੱਚ ਵੜ੍ਹ ਗਿਆ। ਰਜਵਾਹਾ ਟੁੱਟਣ ਦੇ ਡਰੋਂ ਕਿਸਾਨਾਂ ਵਲੋਂ ਆਪਣੇ ਪੱਧਰ ’ਤੇ ਪਾਣੀ ਰੋਕਣ ਲਈ ਮਿੱਟੀ ਲਾ ਕੇ ਪ੍ਰਬੰਧ ਕੀਤੇ ਗਏ। ਦੋ ਦਿਨਾਂ ਬਾਅਦ ਅੱਜ ਮਹਿਕਮੇ ਦੀ ਕੁੰਭਕਰਨੀ ਨੀਂਦ ਖੁੱਲ੍ਹੀ ਹੈ ਅਤੇ ਭਰੇ ਰਜਵਾਹੇ ਵਿੱਚ ਸਫ਼ਾਈ ਦਾ ਕੰਮ ਕੀਤਾ ਗਿਆ।ਇਸ ਮੌਕੇ ਕਿਸਾਨ ਹਰਬੰਸ ਸਿੰਘ­ ਲਖਵਿੰਦਰ ਸਿੰਘ­ ਕੌਰਾ ਸਿੰਘ ਅਤੇ ਕਰਮਜੀਤ ਸਿੰਘ ਨੇ ਦੱਸਿਆ ਕਿ ਨਹਿਰੀ ਮਹਿਕਮੇ ਨੇ ਅੱਧ ਅਧੂਰੀ ਸਫ਼ਾਈ ਕਰਵਾ ਕੇ ਪਾਣੀ ਛੱਡ ਦਿੱਤਾ। ਜਿਸ ਕਾਰਨ ਪਿਛਲੇ ਦੋ ਦਿਨਾਂ ਤੋਂ ਰਜਵਾਹੇ ਦਾ ਪਾਣੀ ਉਹਨਾਂ ਦੇ ਖੇਤਾਂ ਵਿੱਚ ਭਰ ਰਿਹਾ ਹੈ। ਕਰੀਬ 10 ਏਕੜ ਤੋਂ ਵੱਧ ਮੱਕੀ ਦੇ ਖੇਤ ਪਾਣੀ ਨਾਲ ਭਰ ਗਏ ਹਨ। ਦੋ ਦਿਨਾਂ ਵਿੱਚ ਫਸਲ ਸੁੱਕਣ ਅਤੇ ਨੁਕਸਾਨ ਦਾ ਡਰ ਹੈ। ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਵਾਰ-ਵਾਰ ਜਾਣੂੰ ਕਰਵਾਉਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਕੀਤੀ। ਜਿਸ ਕਰਕੇ ਆਪਣੇ ਤੌਰ ’ਤੇ ਸੂਏ ਦੇ ਕੰਢਿਆਂ ਉਪਰ ਮਿੱਟੀ ਪਾ ਕੇ ਫ਼ਸਲਾਂ ਨੂੰ ਬਚਾਉਣ ਲਈ ਪ੍ਰਬੰਧ ਕੀਤਾ ਹੈ।  ਉਹਨਾਂ ਕਿਹਾ ਕਿ ਵਿਭਾਗ ਨੇ ਜੇਸੀਬੀ ਅਤੇ ਨਰੇਗਾ ਮਜ਼ਦੂਰਾਂ ਨੂੰ ਨਾਲ ਲੈ ਕੇ ਪਾਣੀ ਨਾਲ ਭਰੇ ਸੂਏ ਵਿੱਚ ਸਫ਼ਾਈ ਦਾ ਕੰਮ ਆਰੰਭਿਆ ਗਿਆ। ਜੇਕਰ ਇਹੀ ਸਫ਼ਾਈ ਪਾਣੀ ਛੱਡਣ ਤੋਂ ਪਹਿਲਾਂ ਕੀਤੀ  ਹੁੰਦੀ ਤਾਂ ਉਹਨਾਂ ਨੂੰ ਪ੍ਰੇਸ਼ਾਨੀ ਨਾ ਝੱਲਣੀ ਪੈਂਦੀ। ਉਥੇ ਇਸ ਮੌਕੇ ਮਹਿਕਮੇ ਦੇ ਜੇਈ ਮਨਪ੍ਰੀਤ ਸਿੰਘ ਨੇ ਕਿਹਾ ਕਿ ਰਜਵਾਹੇ ਵਿੱਚ ਕੁੱਝ ਘਰਾਂ ਵਲੋਂ ਫਲੱਸ਼ਾਂ ਤੇ ਹੋਰ ਗੰਦਾ ਪਾਣੀ ਪਾਇਆ ਜਾ ਰਿਹਾ ਹੈ­ ਜਿਸ ਕਰਕੇ ਨਰੇਗਾ ਮਜ਼ਦੂਰਾਂ ਨੇ ਇਸਦੀ ਸਫ਼ਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਰਜਵਾਹੇ ਵਿੱਚ ਗੰਦਾ ਪਾਣੀ ਪਾਉਣਾ ਬੰਦ ਨਾ ਕੀਤਾ ਤਾਂ ਕਾਨੂੰਨੀ ਮਹਿਕਮਾ ਕਾਰਵਾਈ ਅਮਲ ਵਿੱਚ ਲਿਆਵੇਗਾ। 
ਫ਼ੋਟੋ ਕੈਪਸ਼ਨ : 2 – ਪਾਣੀ ਨਾਲ ਭਰੇ ਮੱਕੀ ਦੇ ਖੇਤਾਂ ਵਿੱਚ ਨਹਿਰੀ ਮਹਿਕਮੇ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ। 
ਫ਼ੋਟੋ ਕੈਪਸ਼ਨ : 2 – ਰਜਵਾਹੇ ਦੇ ਓਵਰਫ਼ਲੋ ਪਾਣੀ ਨੂੰ ਰੋਕਣ ਲਈ ਖ਼ੁਦ ਮਿੱਟੀ ਲਾ ਕੇ ਪ੍ਰਬੰਧ ਕਰਦੇ ਹੋਏ ਕਿਸਾਨ।
ਫ਼ੋਟੋ ਕੈਪਸ਼ਨ : 2 – ਰਜਵਾਹੇ ਦੀ ਜੇਸੀਬੀ ਨਾਲ ਸਫ਼ਾਈ ਕੀਤੇ ਜਾਣ ਦਾ ਦਿ੍ਰਸ਼।
#punjabnews
#samacharpunjab