ਲੁਧਿਆਣਾ 'ਚ ਹੋਇਆ ਜਲਥਲ! ਆਖਰ ਗਰਮੀ ਨੂੰ ਲੱਗ ਗਈ ਬ੍ਰੇਕwww.samacharpunjab.com
- Repoter 11
- 27 Jun, 2024 00:47
BREAKING NEWS : ਲੁਧਿਆਣਾ ਵਾਸੀਆਂ ਨੂੰ ਆਖਰ ਗਰਮੀ ਤੋਂ ਰਾਹਤ ਮਿਲੀ ਹੈ। ਸ਼ਹਿਰ ਵਿੱਚ ਅੱਜ ਸਵੇਰੇ ਮੋਹਲੇਧਾਰ ਬਾਰਸ਼ ਹੋਈ। ਸ਼ਹਿਰ ਵਿੱਚ ਸਾਢੇ ਛੇ ਵਜੇ ਤੋਂ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ। ਇਸ ਲਈ ਸਵੇਰ ਤੋਂ ਹੀ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ। ਬਾਰਸ਼ ਨਾਲ ਜਿੱਥੇ ਕਿਸਾਨਾਂ ਦੇ ਚਿਹਰੇ ਖਿੜ੍ਹ ਗਏ ਹਨ, ਉੱਥੇ ਹੀ ਸ਼ਹਿਰੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਅਨੁਸਾਰ ਅੱਜ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਤੇ ਘੱਟੋ-ਘੱਟ ਤਾਪਮਾਨ 28 ਡਿਗਰੀ ਰਹੇਗਾ। ਅਗਲੇ ਦੋ ਦਿਨ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਸ਼ਹਿਰ ਵਿੱਚ ਹਵਾ ਦੀ ਰਫ਼ਤਾਰ ਵੀ ਅੱਜ 16 ਕਿਲੋਮੀਟਰ ਪ੍ਰਤੀ ਘੰਟਾ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਸ਼ਾਮ 4 ਵਜੇ ਦੇ ਆਸਪਾਸ ਨਮੀ ਵਧੇਗੀ। ਅੱਜ ਪਏ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਭਰਨ ਦੀ ਸਥਿਤੀ ਬਣੀ ਹੋਈ ਹੈ। ਨਿਗਮ ਦਾ ਡਰੇਨੇਜ ਸਿਸਟਮ ਫੇਲ੍ਹ ਹੁੰਦਾ ਨਜ਼ਰ ਆਇਆ। ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਗਲੀਆਂ, ਮੁਹੱਲੇ ਤੇ ਸੜਕਾਂ ਪਾਣੀ ਵਿੱਚ ਡੁੱਬ ਗਈਆਂ। ਸ਼ਹਿਰ ਦੀਆਂ ਗਲੀਆਂ ਤੇ ਮੁਹੱਲਿਆਂ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਲ ਹੋ ਗਿਆ। ਸ਼ਹਿਰ ਦੇ ਮੁੱਖ ਬਾਜ਼ਾਰ ਘੰਟਾ ਘਰ, ਕੇਸਰਗੰਜ ਮੰਡੀ, ਮੀਨਾ ਬਾਜ਼ਾਰ, ਗਿੱਲ ਰੋਡ, ਪਾਹਵਾ ਹਸਪਤਾਲ ਰੋਡ, ਜਨਕਪੁਰੀ, ਸਮਰਾਲਾ ਚੌਕ, 32 ਸੈਕਟਰ, ਚੰਡੀਗੜ੍ਹ ਰੋਡ, ਤਾਜਪੁਰ ਰੋਡ, ਟਿੱਬਾ ਰੋਡ, ਕਿਦਵਈ ਨਗਰ, ਗਣੇਸ਼ ਨਗਰ, ਨੀਲਾ ਝੰਡਾ ਰੋਡ, ਸ਼ਿੰਗਾਰ ਸਿਨੇਮਾ ਰੋਡ 'ਤੇ ਪੁਰਾਣਾ ਬਾਜ਼ਾਰ, ਬਰਸਾਤੀ ਬਾਜ਼ਾਰ, ਗੁੜਮੰਡੀ, ਰੇਲਵੇ ਸਟੇਸ਼ਨ, ਜੀਆਰਪੀ ਥਾਣਾ ਆਦਿ ਥਾਵਾਂ 'ਤੇ ਪਾਣੀ ਭਰ ਗਿਆ।
#ludhiananews
#heavyrain
#weatherupdate
#samacharpunjab
sourceABPnews