:

ਪਠਾਨਕੋਟ 'ਚ ਢਾਬੇ 'ਚ ਮੌਜੂਦ ਨੌਜਵਾਨਾਂ 'ਤੇ ਚਲਾਈਆਂ ਗੋਲੀਆਂ, ਮਾਮਲੇ ਦੀ ਜਾਂਚ ਜਾਰੀwww.samacharpunjab.com


ਪਠਾਨਕੋਟ ਦੇ ਸਰਨਾ ਵਿੱਚ ਇੱਕ ਢਾਬੇ ਵਿੱਚ ਮੌਜੂਦ ਨੌਜਵਾਨਾਂ ‘ਤੇ 5-6 ਲੋਕਾਂ ਵਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।ਹਮਲਾਵਰਾਂ ਨੇ ਸੱਤ ਰਾਊਂਡ ਫਾਇਰ ਕੀਤੇ, ਜਿਸ ਦੌਰਾਨ 2 ਨੌਜਵਾਨਾਂ ਨੂੰ 3 ਗੋਲੀਆਂ ਲੱਗੀਆਂ। ਦੋਹਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।ਇਥੋਂ ਉਨ੍ਹਾਂ ਨੂੰ ਫਰਸਟ ਏਡ ਦੇ ਕੇ ਰੈਫਰ ਕਰ ਦਿੱਤਾ ਗਿਆ। ਪੁਲਿਸ ਦੇ ਆਲਾ ਅਧਿਕਾਰੀ ਮੌਕੇ ‘ਤੇ ਮੌਜੂਦ ਸਨ। ਹੁਣ ਪੁਲਿਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਹਮਲੇ ਦੀ ਵਜ੍ਹਾ ਕੀ ਹੈ ਅਤੇ ਗੋਲੀ ਚਲਾਉਣ ਵਾਲੇ ਕੌਣ ਹਨ।
#pathankotnews
#breakingnews
#samacharpunjab







sourceABPnews