:

ਬਰਨਾਲਾ– ਰਾਮ ਬਾਗ ਰੋਡ ਤੇ ਗੁੰਡਾਗਰਦੀ, ਦੁਕਾਨਦਾਰ ਅਤੇ ਉਸ ਦੇ ਸਾਥੀ ਦੀ ਦੁਕਾਨ ਵਿੱਚ ਵੜ ਕੇ ਬੁਰੀ ਤਰ੍ਹਾਂ ਕੁੱਟ ਮਾਰ


ਬਰਨਾਲਾ– ਰਾਮ ਬਾਗ ਰੋਡ ਤੇ ਗੁੰਡਾਗਰਦੀ, ਦੁਕਾਨਦਾਰ ਅਤੇ ਉਸ ਦੇ ਸਾਥੀ ਦੀ ਦੁਕਾਨ ਵਿੱਚ ਵੜ ਕੇ ਬੁਰੀ ਤਰ੍ਹਾਂ ਕੁੱਟ ਮਾਰ 
– ਮਾਰ ਕੁੱਟ ਕਰਨ ਵਾਲਿਆਂ ਵਿੱਚ ਬਰਨਾਲੇ ਦੇ ਇੱਕ ਐਮਸੀ ਦਾ ਮੁੰਡਾ ਸ਼ਾਮਿਲ ਹੋਣ ਦਾ ਵੀ ਲੱਗਿਆ ਦੋਸ਼

ਬਰਨਾਲਾ 

ਰਾਮ ਬਾਗ ਰੋਡ ਤੇ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਕੁਝ ਸਮਾਂ ਪਹਿਲਾਂ ਹੀ ਇੱਕ ਦੁਕਾਨਦਾਰ ਤੇ ਕੁਝ  ਨੇ ਹਮਲਾ ਕਰ ਦਿੱਤਾ‌। ਦੁਕਾਨਦਾਰ ਲੱਕੀ ਨੇ ਦੱਸਿਆ ਕਿ ਰਾਮ ਬਾਗ ਦੇ ਗੇਟ ਨੰਬਰ ਦੋ ਦੇ ਸਾਹਮਣੇ ਉਸ ਦੀ ਮੋਬਾਈਲਾਂ ਦੀ ਦੁਕਾਨ ਹੈ। ਉਸਦੀ ਦੁਕਾਨ ਦੇ ਅੰਦਰ ਕੁਝ ਨੌਜਵਾਨ ਆਏ ਉਹਨਾਂ ਨੇ ਉਸ ਦੀ ਬੁਰੀ ਤਰਹਾਂ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਡਰਾਇਆ ਧਮਕਾਇਆ। ਉਸਦਾ ਕੁਝ ਸਮਾਨ ਵੀ ਲੁੱਟ ਕੇ ਲੈ ਗਏ। ਜਦੋਂ ਉਸਨੇ ਰੌਲਾ ਪਾਇਆ ਤਾਂ ਉਹ ਮੌਕੇ ਤੋਂ ਫਰਾਰ ਹੋ ਗਏ। ਉਸਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਡਰ ਦਾ ਮਾਹੌਲ ਫੈਲਿਆ ਹੋਇਆ ਹੈ। ਉਸਨੇ ਕਿਹਾ ਕਿ ਜਲਦੀ ਹੀ ਉਹ ਪੁਲਿਸ ਨੂੰ ਇਤਲਾਹ ਕਰਨਗੇ। ਜਿਸ ਤੋਂ ਬਾਅਦ ਉਹ ਕਾਨੂੰਨੀ ਕਾਰਵਾਈ ਕਰਵਾਉਣਗੇ।

– ਦੁਕਾਨਦਾਰ ਦੇ ਸਾਥੀ ਦੀ ਵੀ ਬੁਰੀ ਤਰ੍ਹਾਂ ਕੁੱਟ ਮਾਰ 


ਦੁਕਾਨਦਾਰ ਲੱਕੀ ਨੇ ਦੱਸਿਆ ਕਿ ਉਸ ਦਾ ਇੱਕ ਹੋਰ ਸਾਥੀ ਚੰਦਨ ਉਸਦੇ ਨਾਲ ਹੀ ਦੁਕਾਨ ਤੇ ਬੈਠਦਾ ਹੈ। ਦੋਸ਼ੀ ਉਨਾਂ ਦੀ ਦੁਕਾਨ ਤੇ ਆਏ ਅਤੇ ਉਨਾਂ ਨੂੰ ਬੁਰਾ ਭਲਾ ਕਹਿਣ ਲੱਗੇ ਤੇ ਇਸ ਤੋਂ ਬਾਅਦ ਉਹਨਾਂ ਤੇ ਹਮਲਾ ਕਰ ਦਿੱਤਾ। ਉਹਨਾਂ ਕਿਹਾ ਕਿ ਦੋਸ਼ੀਆਂ ਦੇ ਵਿੱਚ ਬਰਨਾਲੇ ਦੇ ਇੱਕ ਲੇਡੀਜ ਐਮਸੀ ਦਾ ਵੀ ਮੁੰਡਾ ਹੈ ਅਤੇ ਦੂਸਰੇ ਉਸਦੇ ਸਾਥੀ ਸਨ। ਉਹਨਾਂ ਬਹੁਤ ਮਿਹਨਤਾਂ ਕੀਤੀਆਂ ਕਿ ਬੈਠ ਕੇ ਗੱਲ ਕਰ ਲਓ ਲੇਕਿਨ ਉਹਨਾਂ ਨੇ ਇੱਕ ਨਾ ਸੁਣੀ ਅਤੇ ਉਹਨਾਂ ਦੀ ਬੁਰੀ ਤਰਹਾਂ ਕੁੱਟਮਾਰ ਕੀਤੀ। ਹੁਣ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ।