ਬਰਨਾਲਾ– ਸ਼ਹਿਰ ਵਿੱਚ ਹੋਈ ਕਰਾਈਮ ਦੀ ਵੱਡੀ ਵਾਰਦਾਤ ਸੀਸੀਟੀਵੀ ਵਿੱਚ ਕੈਦ...
- Repoter 11
- 10 Aug, 2025 15:42
ਬਰਨਾਲਾ– ਸ਼ਹਿਰ ਵਿੱਚ ਹੋਈ ਕਰਾਈਮ ਦੀ ਵੱਡੀ ਵਾਰਦਾਤ ਸੀਸੀਟੀਵੀ ਵਿੱਚ ਕੈਦ...
ਬਰਨਾਲਾ
ਸ਼ਹਿਰ ਦੇ ਬਾਜ਼ਾਰ ਵਿੱਚ ਦਿਨ ਦਿਹਾੜੇ ਵੱਡੀ ਵਾਰਦਾਤ ਹੋ ਗਈ ਹੈ। ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦਈਏ ਕਿ ਬਰਨਾਲਾ ਦੇ ਬਾਜ਼ਾਰ ਦੇ ਬਿਲਕੁਲ ਵਿਚਾਲੇ ਬਣੇ ਵਿਜਿਟ ਹੋਟਲ ਦੀ ਬੈਕ ਸਾਈਡ ਵਾਲੀ ਗਲੀ ਦੇ ਵਿੱਚ ਗਲੀ ਵਿੱਚ ਜਾ ਰਹੀਆਂ ਔਰਤਾਂ ਤੋਂ ਦੋ ਬਾਈਕ ਸਵਾਰ ਪਰਸ ਖੋ ਕੇ ਫਰਾਰ ਹੋ ਗਏ। ਘਟਨਾ ਇੱਕ ਸੀਸੀਟੀਵੀ ਵਿੱਚ ਕੈਦ ਹੋ ਗਈ ਇਸ ਤੋਂ ਬਾਅਦ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਕ ਸਕਿੰਟ ਦੇ ਵਿੱਚ ਦੋ ਜਣੇ ਬਾਈਕ ਸਵਾਰ ਇੱਕ ਔਰਤ ਦਾ ਪਰਸ ਖੋਹ ਕੇ ਫਰਾਰ ਹੋ ਗਏ। ਔਰਤ ਨੇ ਬਹੁਤ ਚੀਕਾਂ ਮਾਰੀਆਂ ਅਤੇ ਪਿੱਛੇ ਭੱਜੀ ਲੇਕਿਨ ਉਦੋਂ ਤੱਕ ਦੋਸ਼ੀ ਭੱਜ ਗਏ ਸਨ। ਇਹ ਫੁਟੇਜ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਮਹਿਲਾ ਆਖਰ ਕੌਣ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਿਕਾਇਤ ਆਉਣ ਤੋਂ ਬਾਅਦ ਅਤੇ ਜਾਂਚ ਕਰਕੇ ਇਸ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।