:

ਇਸਾਈ ਪਾਦਰੀ ਤੇ ਕੁੜੀ ਨੇ ਲਗਾਏ ਸੈਕਸੁਅਲ ਹਰਾਸਮੈਂਟ ਦੇ ਦੋਸ਼


ਇਸਾਈ ਪਾਦਰੀ ਤੇ ਕੁੜੀ ਨੇ ਲਗਾਏ ਸੈਕਸੁਅਲ ਹਰਾਸਮੈਂਟ ਦੇ ਦੋਸ਼ 

ਚੰਡੀਗੜ੍ਹ 

ਆਪਣੀਆਂ ਸ਼ਕਤੀਆਂ ਦੇ ਨਾਲ ਲੋਕਾਂ ਦੀਆਂ ਵੱਡੀਆਂ ਵੱਡੀਆਂ ਬਿਮਾਰੀਆਂ ਠੀਕ ਕਰਨ ਦਾ ਦਾਅਵਾ ਕਰਨ ਵਾਲੇ ਇਸਾਈ ਪਾਦਰੀ ਬਰਜਿੰਦਰ ਸਿੰਘ ਤੇ ਇੱਕ ਕੁੜੀ ਨੇ ਸੈਕਸੁਲ ਹਰਾਸਮੈਂਟ ਕਰਨ ਦੇ ਦੋਸ਼ ਲਾਏ ਹਨ। ਕੁੜੀ ਨੇ ਕਿਹਾ ਹੈ ਕਿ ਉਸ ਤੇ ਪਾਦਰੀ ਬਲਜਿੰਦਰ ਸਿੰਘ ਨੇ ਉਸ ਨੂੰ ਅਸ਼ਲੀਲ ਮੈਸੇਜ ਭੇਜੇ ਉਸ ਤੇ ਵਿਆਹ ਕਰਾਉਣ ਦਾ ਦਬਾਉ ਬਣਾਇਆ ਅਤੇ ਚਰਚ ਦੇ ਵਿੱਚ ਉਸ ਨੂੰ ਗਲਤ ਤਰੀਕੇ ਨਾਲ ਛੁਹਣ ਦੀ ਕੋਸ਼ਿਸ਼ ਵੀ ਕੀਤੀ। ਕੁੜੀ ਦੀ ਸ਼ਿਕਾਇਤ ਤੋਂ ਬਾਅਦ ਕਪੂਰਥਲਾ ਵਿੱਚ ਪੁਲਿਸ ਨੇ ਸੈਕਸੁਅਲ ਹਰਾਸਮੈਂਟ ਦਾ ਕੇਸ ਵੀ ਦਰਜ ਕਰ ਲਿਆ ਹੈ। ਹੁਣ ਇਸ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਇਹ ਪਾਦਰੀ ਵੱਡੇ ਪੱਧਰ ਤੇ ਲੋਕਾਂ ਦੇ ਧਰਮ ਬਦਲ ਚੁੱਕਿਆ ਹੈ ਅਤੇ ਇਹ ਲੋਕਾਂ ਦੀਆਂ ਬਿਮਾਰੀਆਂ ਠੀਕ ਕਰਨ ਦਾ ਵੀ ਦਾਅਵਾ ਕਰਦਾ ਹੈ। ਹੁਣ ਕਾਨੂੰਨ ਦੀ ਕੜਿੱਕੀ ਵਿੱਚ ਆਉਣ ਤੋਂ ਬਾਅਦ ਪੁਲਿਸ ਨੇ ਇਸ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਉਧਰ ਸੰਬੰਧਤ ਪਾਦਰੀ ਨੇ ਆਪਣੇ ਉੱਪਰ ਲੱਗੇ ਹੋਏ ਸਾਰੇ ਦੋਸ਼ਾਂ ਨੂੰ ਇੱਕ ਸਾਜਿਸ਼ ਅਤੇ ਬੇਬੁਨਿਆਦ ਦੱਸਿਆ ਹੈ।