ਨਸ਼ਾ ਤਸਕਰ ਨੇ ਪੁਲਿਸ ਤੇ ਚਲਾ ਦਿੱਤੀ ਗੋਲੀ, ਜਵਾਬੀ ਕਾਰਵਾਈ ਵਿੱਚ ਜਖਮੀ
- Repoter 11
- 08 Mar, 2025 06:05
ਨਸ਼ਾ ਤਸਕਰ ਨੇ ਪੁਲਿਸ ਤੇ ਚਲਾ ਦਿੱਤੀ ਗੋਲੀ, ਜਵਾਬੀ ਕਾਰਵਾਈ ਵਿੱਚ ਜਖਮੀ
ਪਟਿਆਲਾ
ਪਟਿਆਲਾ 'ਚ ਰਾਤ ਨਸ਼ਾ ਤਸਕਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ। ਜਿਸ 'ਚ ਨਸ਼ਾ ਤਸਕਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਐਸਐਸਪੀ ਪਟਿਆਲਾ ਡਾ: ਨਾਨਕ ਸਿੰਘ ਨੇ ਦੱਸਿਆ ਕਿ ਇਹ ਮੁਕਾਬਲਾ ਪੁਲਿਸ ਦੀ ਐਂਟੀ ਨਾਰਕੋਟਿਕਸ ਟੀਮ ਅਤੇ ਬਦਨਾਮ ਨਸ਼ਾ ਤਸਕਰ ਅਪਰਾਧੀ ਦੇਵੀ ਵਿਚਕਾਰ ਹੋਇਆ। ਪੁਲਿਸ ਨੇ ਹਾਲ ਹੀ ਵਿੱਚ ਦੇਵੀ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਐਨਡੀਪੀਐਸ ਐਕਟ ਅਤੇ ਚੋਰੀ ਦੇ 25 ਮਾਮਲਿਆਂ ਵਿੱਚ ਲੋੜੀਂਦਾ ਸੀ। ਗ੍ਰਿਫ਼ਤਾਰੀ ਦੌਰਾਨ ਪੁਲੀਸ ਨੇ ਮੁਲਜ਼ਮਾਂ ਕੋਲੋਂ 1100 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਹਨ। ਉਸ ਦੀ ਪਤਨੀ ਵੀ ਇਸ ਨਸ਼ੇ ਦੇ ਕਾਰੋਬਾਰ ਵਿੱਚ ਸਹਿਯੋਗੀ ਸੀ।
ਪੁੱਛਗਿੱਛ ਦੌਰਾਨ ਦੇਵੀ ਨੇ ਖੁਲਾਸਾ ਕੀਤਾ ਕਿ ਉਸ ਨੇ ਪੀਐਸਪੀਸੀਐਲ (ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ) ਦੇ ਅਣ-ਆਬਾਦ ਕੁਆਰਟਰ ਵਿੱਚ ਹਥਿਆਰ ਛੁਪਾਏ ਹੋਏ ਸਨ। ਜਦੋਂ ਪੁਲੀਸ ਟੀਮ ਹਥਿਆਰ ਬਰਾਮਦ ਕਰਨ ਲਈ ਉਥੇ ਪੁੱਜੀ ਤਾਂ ਮੁਲਜ਼ਮਾਂ ਨੇ ਮੌਕੇ ਦਾ ਫਾਇਦਾ ਉਠਾਉਂਦਿਆਂ ਏਐਸਆਈ ਤਾਰਾ ਚੰਦ ’ਤੇ ਗੋਲੀਆਂ ਚਲਾ ਦਿੱਤੀਆਂ।
ਦੋਸ਼ੀ
ਮੁਲਜ਼ਮ ਦਾ ਰਿਵਾਲਵਰ ਮੌਕੇ ’ਤੇ ਹੀ ਡਿੱਗ ਗਿਆ। ਇਸ ਕਾਰਨ ਮੁਲਜ਼ਮਾਂ ਨੇ ਪੁਲੀਸ ’ਤੇ ਗੋਲੀਆਂ ਚਲਾ ਦਿੱਤੀਆਂ।
ਡਾ: ਨਾਨਕ ਸਿੰਘ ਨੇ ਦੱਸਿਆ ਕਿ ਦੇਵੀ ਨੇ ਰਿਵਾਲਵਰ ਕੁਆਰਟਰ ਵਿੱਚ ਛੁਪਾ ਕੇ ਰੱਖਿਆ ਹੋਇਆ ਸੀ। ਪਿਸਤੌਲ ਵਿੱਚ ਪੰਜ ਗੋਲੀਆਂ ਸਨ ਅਤੇ ਇੱਕ ਗੋਲੀ ਪਿਸਤੌਲ ਦੇ ਅੰਦਰ ਸੀ। ਉਸ ਨੇ ਇਹ ਗੋਲੀ ਏਐਸਆਈ ਤਾਰਾ ਸਿੰਘ 'ਤੇ ਚਲਾਈ। ਜਵਾਬੀ ਕਾਰਵਾਈ ਵਿੱਚ ਏਐਸਆਈ ਨੇ ਦੋ ਗੋਲੀਆਂ ਚਲਾਈਆਂ। ਜਿਸ 'ਚੋਂ ਇਕ ਗੋਲੀ ਨਿਕਲ ਗਈ, ਜਦਕਿ ਦੂਜੀ ਗੋਲੀ ਦੋਸ਼ੀ ਦੇਵੀ ਦੀ ਲੱਤ 'ਚ ਲੱਗੀ।
ਐਸਐਸਪੀ ਡਾ ਨਾਨਕ ਸਿੰਘ ਨੇ ਦੱਸਿਆ ਕਿ ਦੇਵੀ ਇੱਕ ਕੋਰ ਕ੍ਰਿਮੀਨਲ ਹੈ। ਉਸ ਖ਼ਿਲਾਫ਼ 25 ਦੇ ਕਰੀਬ ਕੇਸ ਦਰਜ ਹਨ। ਇਨ੍ਹਾਂ 25 'ਚੋਂ 20 ਚੋਰੀ ਦੇ ਹਨ, ਜਦਕਿ 5 'ਤੇ ਐਨਡੀਪੀਐਸ ਦੇ ਕੇਸ ਦਰਜ ਹਨ। ਉਸ ਦੀ ਪਤਨੀ ਵੀ ਕਈ ਮਾਮਲਿਆਂ ਵਿੱਚ ਮੁਲਜ਼ਮ ਹੈ। ਫਿਲਹਾਲ ਪੁਲਸ ਨੇ ਜ਼ਖਮੀ ਦੋਸ਼ੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।