:

ਬਰਨਾਲਾ –ਨਸ਼ੇ ਦੇ ਸਮਗਲਰ ਦੇ ਘਰ ਤੇ ਚੱਲਿਆ ਬਲਡੋਜਰ


ਬਰਨਾਲਾ –ਨਸ਼ੇ ਦੇ ਸਮਗਲਰ ਦੇ ਘਰ ਤੇ ਚੱਲਿਆ ਬਲਡੋਜਰ

 ਈਸ਼ਾ ਸ਼ਰਮਾ . ਬਰਨਾਲਾ

 ਬਰਨਾਲਾ ਵਿੱਚ ਨਸ਼ੇ ਵੇਚਣ ਲਈ ਬਦਨਾਮ ਬਸ ਸਟੈਂਡ ਦੇ ਪਿੱਛੇ ਬਣੀ ਸੈਂਸੀ ਬਸਤੀ ਵਿੱਚ ਬਰਨਾਲਾ ਪੁਲਿਸ ਦੀ ਦੇਖਰੇਖ ਵਿੱਚ ਨਗਰ ਸੁਧਾਰ ਟਰੱਸਟ ਵੱਲੋਂ ਬਲਡੋਜਰ ਚਲਾਇਆ ਗਿਆ। ਜਿਲਾ ਪੁਲਿਸ ਮੁਖੀ ਮੁਹੰਮਦ ਸਰਫਰਾਜ ਆਲਮ ਸਮੇਤ ਸਾਰੇ ਵੱਡੇ ਅਧਿਕਾਰੀ ਮੌਕੇ ਤੇ ਮੌਜੂਦ ਰਹੇ। ਜ਼ਿਲ੍ਹਾ ਪੁਲਿਸ ਮੁਖੀ  ਨੇ ਦੱਸਿਆ ਕਿ ਕਾਨੂੰਨ ਦੇ ਅਨੁਸਾਰ ਨਸ਼ੇ ਦੇ ਸਮਗਲਰ ਇੱਕ ਮਹਿਲਾ ਦਾ ਘਰ ਢਾਇਆ ਗਿਆ ਹੈ। ਇਸ ਤੇ 15 ਤੋਂ ਵੱਧ ਪਰਚੇ ਦਰਜ ਹਨ। ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਨਜਾਇਜ਼ ਤੌਰ ਤੇ ਨਗਰ ਸੁਧਾਰ ਟਰਸਟ ਦੀ ਜਮੀਨ ਉੱਤੇ ਕਬਜ਼ਾ ਕਰਕੇ ਇਹ ਘਰ ਬਣਾਇਆ ਗਿਆ ਹੈ ਅਤੇ ਇਹ ਨਸ਼ੇ ਦੇ ਤਸਕਰ ਹਨ ਪੁਲਿਸ ਦੀ ਦੇਖਰੇਖ ਵਿੱਚ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਇਸ ਮੌਕੇ ਤੇ ਐਸਪੀ ਸਨਦੀਪ ਸਿੰਘ, ਡੀਐਸਪੀ ਸਤਬੀਰ ਸਿੰਘ, ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ, ਸਿਟੀ ਪੁਲਿਸ ਸਟੇਸ਼ਨ ਦੇ ਐਸਐਚਓ ਲਖਵਿੰਦਰ ਸਿੰਘ, ਬੱਸ ਸਟੈਂਡ ਚੌਂਕੀ ਇੰਚਾਰਜ ਚਰਨਜੀਤ ਸਿੰਘ ਸਮੇਤ ਵੱਡੀ ਸੰਖਿਆ ਵਿੱਚ ਅਫਸਰ ਹਾਜ਼ਰ ਸਨ।