:

ਨਸ਼ਾ ਸਮਗਲਰਾਂ ਦੀਆਂ 15 ਕਰੋੜ ਰੁਪਈਏ ਦੀਆਂ ਜਾਇਦਾਦਾਂ ਪੁਲਿਸ ਨੇ ਕੀਤੀਆਂ ਅਟੈਚ


ਨਸ਼ਾ ਸਮਗਲਰਾਂ ਦੀਆਂ 15 ਕਰੋੜ ਰੁਪਈਏ ਦੀਆਂ ਜਾਇਦਾਦਾਂ ਪੁਲਿਸ ਨੇ ਕੀਤੀਆਂ ਅਟੈਚ 

 ਜਗਰਾਉਂ :

 ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਨਸ਼ਾ ਸਮਗਲਰਾਂ ਦੇ ਖਿਲਾਫ ਨਸ਼ਾ ਸਮਗਲਰਾਂ ਦੀਆਂ ਤਸਕਰੀ ਦੇ ਧੰਦੇ ਨਾਲ ਬਣਾਈਆਂ ਹੋਈਆਂ ਜਾਇਦਾਦਾਂ ਨੂੰ ਅਟੈਚ ਕਰਨ ਲੱਗੀ ਹੋਈ ਹੈ ਅਤੇ ਇਸ ਸੁਚੱਜੀ ਕਾਰਵਾਈ ਅਧੀਨ ਪੁਲਿਸ ਜਿਲ੍ਹਾ ਲੁਧਿਆਣਾ ਦਿਹਾਤੀ ਵੱਲੋਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਐਸਐਸਪੀ ਡਾਕਟਰ ਅੰਕੁਰ ਗੁਪਤਾ  ਦੀ ਯੋਗ ਰਹਿਨੁਮਾਈ ਹੇਠ ਲੁਧਿਆਣਾ ਦਿਹਾਤੀ ਜ਼ਿਲੇ ਦੇ 19 ਦੇ ਕਰੀਬ ਵੱਡੇ ਸਮਗਲਰਾਂ ਦੀਆਂ 15 ਕਰੋੜ ਦੇ ਕਰੀਬ ਜਾਇਦਾਦਾਂ ਨੂੰ ਸਮਗਲਿੰਗ ਦੇ ਕਾਰੋਬਾਰ ਨਾਲ ਜੁੜਿਆ ਹੋਣ ਕਾਰਨ ਮਾਮਲਿਆਂ ਅੰਦਰ ਅਟੈਚ ਕੀਤਾ ਗਿਆ ਹੈ।

ਇਸ ਲੜੀ ਤਹਿਤ ਤਸਕਰ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਰਾਮ ਸਿੰਘ ਪਿੰਡ ਰਸੂਲਪੁਰ ਮੱਲਾ ਦਾ ਇੱਕ ਮਕਾਨ ਛੇ ਮਰਲੇ ਜੋ ਕਿ ਪਿੰਡ ਰਸੂਲਪੁਰ ਮਲਾ ਵਿਖੇ ਹੈ ਅਤੇ ਜਿਸ ਦੀ ਕੀਮਤ 12 ਲੱਖ 30 ਹਜਾਰ ਰੁਪਏ ਬਣਦੀ ਹੈ ਅਤੇ ਇਸ ਨਸ਼ਾ ਤਸਕਰ ਦੇ ਖਿਲਾਫ 4230 ਨਸ਼ੇ ਵਾਲੀਆਂ ਗੋਲੀਆਂ ਦਾ ਮਾਮਲਾ ਦਰਜ ਹੈ।ਦੂਸਰੇ ਮਾਮਲੇ ਵਿੱਚ ਗੁਰਮੀਤ ਸਿੰਘ ਉਰਫ ਗੁਰਦੀਪ ਸਿੰਘ ਵਾਸੀ ਪਤੀ ਰਵਿਦਾਸ ਭਗਤ ਪਿੰਡ ਦੇਹੜਕਾ ਦਾ ਇੱਕ ਮਕਾਨ ਜੋ ਕਿ ਅੱਠ ਬਿਸਵੇ ਵਿੱਚ ਬਣਿਆ ਹੋਇਆ ਹੈ ਅਤੇ ਪਿੰਡ ਦੇਹੜਕਾ ਵਿਖੇ ਮੌਜੂਦ ਹੈ ਜਿਸ ਦੀ ਕੀਮਤ 22 ਲੱਖ ਅਨਨਵੇਂ ਹਜਾਰ ਰੁਪਏ ਦੱਸੀ ਜਾ ਰਹੀ ਹੈ ਅਤੇ ਇਸ ਤਸਕਰ ਦੇ ਖਿਲਾਫ 270 ਗ੍ਰਾਮ ਹਿਰੋਇਨ ਦਾ ਮਾਮਲਾ ਦਰਜ ਹੋਇਆ। ਤੀਸਰੇ ਮਾਮਲੇ ਵਿੱਚ  ਤਸਕਰ ਗੁਰਤੇਜ ਸਿੰਘ ਉਰਫ ਕਾਕਾ ਪੁੱਤਰ  ਨਰਿੰਦਰ ਸਿੰਘ ਵਾਸੀ ਹਠੂਰ ਜਿਸ ਦਾ ਇੱਕ ਮਕਾਨ ਰਕਬਾ ਦੋ ਕਨਾਲਾਂ ਪਿੰਡ ਹਠੂਰ ਕੀਮਤ 99 ਲੱਖ67,500 ਅਤੇ ਇੱਕ ਪਲਾਟ ਰਕਬਾ ਸੱਤ ਮਰਲੇ ਪਿੰਡ ਹਠੂਰ ਕੀਮਤ ਤ ਲੱਖ 50ਹਜਾਰ ਰੁਪਏ  ਅਤੇ ਖੇਤੀਬਾੜੀ ਵਾਲੀ ਜਮੀਨ ਜਿਸ ਦਾ ਰਕਬਾ ਸਾਢੇ ਤੇਰਾਂ ਕਿੱਲੇ ਤੋਂ ਵੀ ਜਿਆਦਾ ਹੈ ਜੋ ਕਿ ਹਠੂਰ ਵਿੱਚ ਸਥਿਤ ਹੈ ਅਤੇ ਇਸ ਦੀ ਕੀਮਤ 5 ਕਰੋੜ 40 ਲੱਖ ਰੁਪਆ ਦੱਸੀ ਜਾ ਰਹੀ ਹੈ। ਚੌਥੇ ਮਾਮਲੇ ਵਿੱਚ ਤਸਕਰ ਜੋਗਾ ਸਿੰਘ ਉਰਫ ਹੈਪੀ ਪੁੱਤਰ ਚਰਨ ਸਿੰਘ ਵਾਸੀ ਪੱਤੀ ਬਾਜਾ ਪਿੰਡ ਢੁੱਡੀਕੇ ਅਤੇ ਕੇਸ ਰੈਡੀ ਥਾਣਾ ਹਠੂਰ ਜਿਸ ਦਾ ਇੱਕ ਮਕਾਨ ਤਿੰਨ ਮਰਲੇ ਪਿੰਡ ਅਜਿਤਵਾਲ ਜਿਲਾ ਮੋਗਾ ਵਿਖੇ ਹੈ ਪੰਜਵੇਂ ਮਾਮਲੇ ਵਿੱਚ ਤਸਕਰ ਗੁਰ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਗੁਰਦਿਆਲ ਸਿੰਘ ਵਾਸੀ ਸਿੱਧਮਾ ਖੁਰਦ ਥਾਣਾ ਸਦਰ ਜਗਰਾਓ ਜਿਸ ਖਿਲਾਫ ਥਾਣਾ ਹਠੂਰ ਵਿਖੇ ਕੇਸ ਤਿਆਰ ਹੈ ਜਿਸ ਦਾ ਇੱਕ ਮਕਾਨ  ਤਕਰੀਬਨ 250 ਗਜ ਜੋ ਕਿ ਸਿੱਧਮਾ ਖੁਰਦ ਪਿੰਡ ਵਿੱਚ ਮੌਜੂਦ ਹੈ ਅਤੇ ਜਿਸ ਦੀ ਕੀਮਤ 23 ਲੱਖ90 ਹਜ ਰੁਪਏ ਦੱਸੀ ਜਾ ਰਹੀ ਹੈ। ਅਤੇ ਇਸ ਦੇ ਖਿਲਾਫ ਥਾਣਾ ਹਠੂਰ ਵਿਖੇ 35 ਕੁਇੰਟਲ 35 ਕਿਲੋ ਚੂਰਾ ਪੋਸ ਦਾ ਮਾਮਲਾ ਦਰਜ ਹੈ।

ਛੇਵੇਂ ਮਾਮਲੇ ਵਿੱਚ ਸੁਰਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਰੂਮੀ ਥਾਣਾ ਸਦਰ ਜਗਰਾਓ ਜਿਸ ਖਿਲਾਫ ਕੇਸ ਰੈਡੀ ਥਾਣਾ ਹਠੂਰ ਵਿਖੇ ਜਿਸ ਦਾ ਇੱਕ  ਮਕਾਨ ਰਕਬਾ ਤਿੰਨ ਮਰਲੇ ਪਿੰਡ ਰੁਮੀ ਵਿਖੇ ਮੌਜੂਦ ਹੈ ਅਤੇ ਜਿਸ ਦੀ ਕੀਮਤ 9 ਲੱਖ 75 ਹਜ ਰੁਪਏ ਦੱਸੀ ਜਾ ਰਹੀ ਹੈ। ਅਤੇ ਇਸ ਦੇ ਖਿਲਾਫ ਥਾਣਾ ਹਠੂਰ ਵਿਖੇ 250 ਗ੍ਰਾਮ ਨਸ਼ੀਲੇ ਪਾਊਡਰ ਦਾ ਮਾਮਲਾ ਦਰਜ ਹੈ। ਸੱਤਵੇਂ ਮਾਮਲੇ ਵਿੱਚ ਕ੍ਰਿਸ਼ਨ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਰਸੂਲਪੁਰ ਮੱਲਾ ਥਾਣਾ ਹਠੂਰ ਜਿਸ ਦਾ ਇੱਕ ਮਕਾਨ ਚਾਰ ਮਰਲੇ ਜੋ ਕਿ ਪਿੰਡ ਰਸੂਲਪੁਰ ਮੱਲਾ ਵਿਖੇ ਮੌਜੂਦ ਹੈ ਅਤੇ ਇਸ ਦੀ ਕੀਮਤ 8 ਲੱਖ 32 ਹਜਾਰ ਰੁਪਆ  ਦੱਸੀ ਜਾ ਰਹੀ ਹੈ। ਇਸ ਦੇ ਖਿਲਾਫ ਥਾਣਾ ਹਠੂਰ ਵਿਖੇ 20 ਨਸ਼ੇ ਵਾਲੀ ਗੋਲੀਆਂ ਦਾ ਮਾਮਲਾ ਦਰਜ ਹੈ। ਅਠਵੇਂ ਮਾਮਲੇ ਵਿੱਚ ਗੁਰਮੇਲ ਸਿੰਘ ਫੌਜੀ ਪੁੱਤਰ ਸੌਦਾਗਰ ਸਿੰਘ ਭਮੀਪੁਰਾ ਕਲਾਂ ਅਤੇ ਬਲਜੀਤ ਸਿੰਘ ਪੁੱਤਰ ਜੋਰਾ ਸਿੰਘ ਪਿੰਡ ਭੰਮੀਪੁਰਾ ਕਲਾਂ ਸੌਦਾਗਰ ਸਿੰਘ ਪੁੱਤਰ ਵਜ਼ੀਰ ਸਿੰਘ ਪਿੰਡ ਭਮੀਪੁਰਾ ਕਲਾਂ ਅਤੇ ਜੋਰਾ ਸਿੰਘ ਪੁੱਤਰ ਸੌਦਾਗਰ ਸਿੰਘ ਪਿੰਡ ਭੰਮੀਪੁਰਾ ਕਲਾ ਇੱਕ ਰਿਹਾਇਸ਼ੀ ਮਕਾਨ ਪੰਜ ਵਿਸਵੇ ਦਾ ਅਤੇ ਇੱਕ ਰੈਸ਼ੀ ਮਕਾਨ ਹੋਰ ਪੰਜ ਵਿਸਵੇ ਦਾ ਜਿਨਾਂ ਦੀ ਕੀਮਤ 34 ਲੱਖ ਰੁਪਏ ਅਤੇ 15 ਲੱਖ 60 ਹਜਾਰ ਰੁਪਏ ਅਤੇ ਕੁੱਲ ਕੀਮਤ 49 ਲੱਖ ਰੁਪਏ ਦੱਸੀ ਜਾ ਰਹੀ ਹੈ। ਇਹਨਾਂ ਤਸਕਰਾਂ ਦੇ ਖਿਲਾਫ ਥਾਣਾ ਸੁਧਾਰ ਵਿਖੇ ਦੋ ਕੁਇੰਟਲ 10 ਕਿਲੋ ਚੂਰਾ ਪੋਸਤ ਦਾ ਮਾਮਲਾ ਦਰਜ ਹੈ। ਨੌਵੇਂ ਮਾਮਲੇ ਵਿੱਚ ਲਖਬੀਰ ਸਿੰਘ ਲੱਕੀ ਪੁੱਤਰ ਜਸਵਿੰਦਰ ਸਿੰਘ ਵਾਸੀ ਬੁਰਜ ਹਰੀ ਸਿੰਘ, ਜਸਪਾਲ ਸਿੰਘ ਉਰਫ ਬਾਬਾ ਪੁੱਤਰ ਕਾਕਾ ਸਿੰਘ ਪਿੰਡ ਨੱਥੋਵਾਲ ਪ੍ਰੇਮ ਸਿੰਘ ਉਰਫ ਪ੍ਰੀਤਮ ਸਿੰਘ ਪੁੱਤਰ ਮਾਲਾ ਸਿੰਘ ਬਾਸੀ ਤਲਵਾੜਾ ਅਤੇ ਜਸਵਿੰਦਰ ਸਿੰਘ ਉਰਫ ਜਸ ਪੁੱਤਰ ਰਜਿੰਦਰ ਪਾਲ ਸਿੰਘ ਵਾਸੀ ਐਤੀਆਣਾ ਕਾਕਾ ਸਿੰਘ ਉਰਫ ਬਾਬੂ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਨੱਥੋਵਾਲ ਜਿਨਾਂ ਦੀਆਂ ਜਾਇਦਾਦਾਂ ਇੱਕ ਮਕਾਨ 10 ਵਿਸਵੇ ਅਤੇ ਇੱਕ ਹੋਰ ਮਕਾਨ ਪੰਜ ਵਿਸਵੇ ਇੱਕ ਘਰ ਸੱਤ ਮਰਲੇ ਅਤੇ ਇੱਕ ਹੋਰ ਮਕਾਨ 15 ਬਿਸਵੇ ਦਾ ਜਿਨਾਂ ਦੀ ਕੁੱਲ ਕੀਮਤ ਇੱਕ ਕਰੋੜ 50 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਇਸੇ ਤਰ੍ਹਾਂ ਦਸਵੇਂ ਮਾਮਲੇ ਵਿੱਚ ਗੁਰਦੀਪ ਸਿੰਘ ਉਰਫ ਦੀਪਾ ਪੁੱਤਰ ਬਲਵੰਤ ਸਿੰਘ ਪਿੰਡ ਬੋਪਾਰਾਏ ਥਾਣਾ ਸੁਧਾਰ ਅਤੇ ਪਿਆਰਾ ਸਿੰਘ ਪੁੱਤਰ ਬਖਤਾਵਰ ਸਿੰਘ ਪਿੰਡ ਬੋਪਾਰਾਏ ਥਾਣਾ ਸੁਧਾਰ ਜਿਨਾਂ ਦਾ ਇੱਕ ਮਕਾਨ ਤਿੰਨ ਬਿਸਵੇ ਜਿਸ ਦੀ ਕੀਮਤ 13 ਲੱਖ 20 ਹਜਾਰ ਰੁਪਏ ਦੱਸੀ ਜਾ ਰਹੀ ਹੈ ਅਤੇ ਇਹਨਾਂ ਦੇ ਖਿਲਾਫ 54 ਕਿਲੋ ਚੂਰਾ ਪੋਸਤ ਦਾ ਮਾਮਲਾ ਦਰਜ ਹੋਇਆ। ਇੱਕ ਹੋਰ ਮਾਮਲੇ ਵਿੱਚ ਮਨਜਿੰਦਰ ਸਿੰਘ ਉਰਫ ਬੱਬੂ ਪੁੱਤਰ ਰਣਜੀਤ ਸਿੰਘ ਪਿੰਡ ਕੋਟਲੀ ਦਾਖਾ ਬੂਟਾ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਭੈਣੀ ਗੁਜਰਾਂ ਥਾਣਾ ਸਿੱਧਵਾਂ ਬੇਟ ਅਤੇ ਗੁਰਚਰਨ ਕੌਰ ਪਤਨੀ ਰਣਜੀਤ ਸਿੰਘ ਬਾਸੀ ਕੋਟਲੀ ਗੁਰਦੇਵ ਸਿੰਘ ਪੁੱਤਰ ਬਿਸ਼ਨ ਸਿੰਘ ਵਾਸੀ ਭੈਣੀ ਗੁਜਰਾਂ ਜਿਨਾਂ ਦਾ ਇੱਕ ਮਕਾਨ ਪੰਜ ਮਰਲੇ ਅਤੇ ਇੱਕ ਮਕਾਨ 10 ਮਰਲੇ ਦਾ ਜਿਨਾਂ ਦੇ ਮਕਾਨਾਂ ਦੀ ਕੀਮਤ 59 ਲੱਖ 70 ਹਜਾਰ ਰੁਪਏ ਦੱਸੀ ਜਾ ਰਹੀ ਹੈ ਇਸ ਤੋਂ ਇਲਾਵਾ ਬਾਹਰਵੇਂ ਮਾਮਲੇ ਵਿੱਚ ਮਨੋਜ ਪਾਸਵਾਨ ਉਰਫ ਮਨੋਜ ਸਾਹਨੀ ਨਾਮ ਦੇ ਤਸਕਰ ਪੁੱਤਰ ਬੈਜਨਾਥ ਵਾਸੀ ਦਾਖਾ ਦਾ ਇੱਕ ਰਿਹਾਇਸ਼ੀ ਮਕਾਨ ਤਿੰਨ ਵਿਸਵੇ ਦਾ ਜਿਸ ਦੀ ਕੀਮਤ 18 ਲੱਖ ਰੁਪਏ ਦੱਸੀ ਜਾ ਰਹੀ ਹੈ ਅਤੇ ਇਸ ਦੇ ਖਿਲਾਫ ਵੀ 1000 ਤੋਂ ਜਿਆਦਾ ਗੋਲੀਆਂ ਦਾ ਮਾਮਲਾ ਦਰਜ ਹੈ। ਇਸ ਤੋਂ ਅੱਗੇ 13 ਨੰਬਰ ਮਾਮਲੇ ਵਿੱਚ ਤਸਕਰ ਗੁਰਤੇਜ ਸਿੰਘ ਉਰਫ ਲਾਲੀ ਪੁੱਤਰ ਹਰਭੰਸ ਸਿੰਘ ਵਾਸੀ ਮੁੱਲਾਂਪੁਰ ਥਾਣਾ ਦਾਖਾ ਜਿਸ ਦਾ ਇੱਕ ਮਕਾਨ ਰਕਬਾ ਛੇ ਵਿਸਵੇ ਅਤੇ ਜਿਸ ਦੀ ਕੀਮਤ 50 ਲੱਖ 15 ਹਜਾਰ ਰੁਪਏ ਦੱਸੀ ਜਾ ਰਹੀ ਹੈ ਅਤੇ ਇਸ ਤਸਕਰ ਦੇ ਖਿਲਾਫ 500 ਗਰਾਮ ਨਸ਼ੇ ਵਾਲਾ ਪਦਾਰਥ ਬਰਾਮਦ ਹੋਣ ਦੀ ਐਫਆਈਆਰ ਦਰਜ ਹੈ।