:

ਖਾਲੜਾ ਵਿਖੇ ਪਟਵਾਰੀ ‘ਤੇ ਹਮਲਾ: ਸੀਸੀਟੀਵੀ ਵੀਡੀਓ ਵੀ ਸਾਹਮਣੇ


ਖਾਲੜਾ ਵਿਖੇ ਪਟਵਾਰੀ ‘ਤੇ ਹਮਲਾ: ਸੀਸੀਟੀਵੀ ਵੀਡੀਓ ਵੀ ਸਾਹਮਣੇ

ਤਰਨ ਤਾਰਨ


– ਖੇਮਕਰਨ ਹਲਕੇ ਦੇ ਕਸਬਾ ਖਾਲੜਾ ‘ਚ ਪੁਰਾਣੀ ਰੰਜਿਸ਼ ਦੇ ਚਲਦਿਆਂ ਇੱਕ ਪਟਵਾਰੀ ‘ਤੇ 25-30 ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ। ਹਮਲੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ, ਪਰ ਪੀੜਤ ਪਟਵਾਰੀ ਨੇ ਪੁਲਿਸ ‘ਤੇ ਕਾਰਵਾਈ ਨਾ ਕਰਨ ਦੇ ਗੰਭੀਰ ਇਲਜ਼ਾਮ ਲਾਏ ਹਨ।

ਕੀ ਹੈ ਪੂਰਾ ਮਾਮਲਾ?

ਪਟਵਾਰੀ ਗੁਰਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਲਈ ਰੇਤਾ ਲਿਆ ਰਹੇ ਸਨ ਅਤੇ ਇੱਕ ਟਰਾਲਾ ਲੈ ਕੇ ਜਾ ਰਹੇ ਸਨ। ਸੜਕ ‘ਤੇ ਰੱਖੇ ਮੋਟਰਸਾਈਕਲ ਨਾਲ ਟਰਾਲਾ ਹਲਕਾ ਜਿਹਾ ਟਕਰਾ ਗਿਆ, ਜਿਸ ਤੋਂ ਬਾਅਦ ਊਤਸ਼ਾਹਤ ਵਿਅਕਤੀਆਂ ਨੇ ਪਹਿਲਾਂ ਵਾਦ-ਵਿਵਾਦ ਕੀਤਾ, ਫਿਰ ਘਾਤ ਲਾ ਕੇ ਹਮਲਾ ਕਰ ਦਿੱਤਾ।

ਪਟਵਾਰੀ ਨੇ ਦੱਸਿਆ ਕਿ 25 ਤੋਂ 30 ਲੋਕਾਂ ਨੇ ਬੇਰਹਿਮੀ ਨਾਲ ਉਨ੍ਹਾਂ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਹ ਗੰਭੀਰ ਜਖਮੀ ਹੋ ਗਏ।

ਸੀਸੀਟੀਵੀ ਵੀਡੀਓ 

ਗੁਰਪ੍ਰੀਤ ਸਿੰਘ ਦਾ ਦਾਅਵਾ ਹੈ ਕਿ ਹਮਲੇ ਦੀ ਸੀਸੀਟੀਵੀ ਵੀਡੀਓ ਹੋਣ ਦੇ ਬਾਵਜੂਦ, ਥਾਣਾ ਖਾਲੜਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੇ ਕਿਹਾ, "ਅਸੀਂ ਲਿਖਤੀ ਸ਼ਿਕਾਇਤ ਦੇ ਚੁੱਕੇ ਹਾਂ, ਦੋਸ਼ੀਆਂ ਦੇ ਨਾਂਮ ਵੀ ਦਿੱਤੇ ਹਨ, ਪਰ ਅਜੇ ਤਕ ਕੋਈ ਇੱਕਸ਼ਨ ਨਹੀਂ ਲਿਆ ਗਿਆ।"

ਦੂਜੀ ਧਿਰ ਦਾ ਪ੍ਰਤੀਕਰਮ

ਜਦ ਦੂਜੀ ਧਿਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਨ੍ਹਾਂ ਨੇ ਕੈਮਰੇ ‘ਤੇ ਆਉਣ ਤੋਂ ਇਨਕਾਰ ਕਰ ਦਿੱਤਾ।

ਪੁਲਿਸ ਦਾ ਕੀ ਕਹਿਣਾ ਹੈ?

ਥਾਣਾ ਖਾਲੜਾ ਦੇ ਐਸਐਚਓ ਪਰਮਜੀਤ ਸਿੰਘ ਵਿਰਦੀ ਨੇ ਕਿਹਾ, "ਦੋਵੇਂ ਧਿਰਾਂ ਹਸਪਤਾਲ ਵਿੱਚ ਦਾਖਲ ਹਨ। ਜਦ ਵੀ ਮੈਡੀਕਲ ਰਿਪੋਰਟ (ਐੱਮ.ਐਲ.ਆਰ) ਆਵੇਗੀ, ਉਸ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।"



Source babushahi