:

Breaking News ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਨੀਤੀ ਤੇ ਹਾਈ ਕੋਰਟ ਨੇ ਲਾਈ ਰੋਕ


Breaking News 
ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਨੀਤੀ ਤੇ ਹਾਈ ਕੋਰਟ ਨੇ ਲਾਈ ਰੋਕ 

ਚੰਡੀਗੜ੍ਹ

 ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਨੀਤੀ ਤੇ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਸਾਫ ਕਿਹਾ ਕਿ ਜਾਂ ਤਾਂ ਇਸ ਪੋਲਿਸੀ ਨੂੰ ਵਾਪਸ ਲਿਆ ਜਾਵੇ ਜਾਂ ਫਿਰ ਇਸ ਨੂੰ ਅਦਾਲਤ ਵੱਲੋਂ ਰੱਦ ਕਰ ਦਿੱਤਾ ਜਾਵੇਗਾ। ਪੰਜਾਬ ਸਰਕਾਰ ਦੇ ਤਰਕਾਂ ਤੋਂ ਕੋਟ ਬਿਲਕੁਲ ਵੀ ਸਹਿਮਤ ਨਾ ਹੋਇਆ। ਇਸ ਤੋਂ ਬਾਅਦ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੇ ਅਦਾਲਤ ਤੋਂ ਇੱਕ ਮਹੀਨੇ ਦਾ ਟਾਈਮ ਮੰਗਿਆ। ਉਸ ਤੋਂ ਬਾਅਦ ਇਸ ਨੀਤੀ ਦਾ ਭਵਿੱਖ ਤੈਅ ਹੋਵੇਗਾ। ਦੱਸ ਦਈਏ ਕਿ ਲੈਂਡ ਪੋਲਿੰਗ ਨੀਤੀ ਦੇ ਤਹਿਤ ਕਿਸਾਨਾਂ ਤੋਂ ਜਮੀਨ ਲੈ ਕੇ ਉਸ ਨੂੰ ਕਮਰਸ਼ੀਅਲ ਅਤੇ ਘਰੇਲੂ ਤੌਰ ਤੇ ਵਿਕਸਿਤ ਕਰਨ ਦੀ ਸਰਕਾਰ ਦੀ ਸਕੀਮ ਸੀ। ਜਿਸ ਦੇ ਤਹਿਤ ਕਿਸਾਨਾਂ ਤੋਂ ਜਮੀਨ ਲਈ ਜਾਣੀ ਸੀ। ਇਸ ਦਾ ਵਿਰੋਧ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਕਰ ਰਹੀਆਂ ਸਨ। ਬਲਕਿ ਆਮ ਆਦਮੀ ਪਾਰਟੀ ਇਸ ਦੇ ਹੱਕ ਵਿੱਚ ਤਰਕ ਦੇ ਰਹੀ ਸੀ। ਫਿਲਹਾਲ ਕੋਰਟ ਨੇ ਇਸ ਤੇ ਰੋਕ ਲਗਾ ਦਿੱਤੀ ਹੈ ਅਤੇ ਸਾਰੀਆਂ ਵਿਰੋਧੀ ਪਾਰਟੀਆਂ ਨੇ ਇਸ ਨੂੰ ਲੋਕਾਂ ਦੀ ਜਿੱਤ ਦੱਸਿਆ ਹੈ।